PM hails Operation Sindoor: ਪ੍ਰਧਾਨ ਮੰਤਰੀ ਵੱਲੋਂ ‘ਅਪਰੇਸ਼ਨ ਸਿੰਧੂਰ’ ਦੀ ਪ੍ਰਸ਼ੰਸਾ
ਅਪਰੇਸ਼ਨ ਦੀ ਸਫਲਤਾ ਦਾ ਸਿਹਰਾ 'Made in India' ਹਥਿਆਰਾਂ ਨੂੰ ਦਿੱਤਾ
Advertisement
PM hails Operation Sindoor: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਦੀ ਨੇ ਕਿਹਾ ਕਿ ਸਰਹੱਦ ਪਾਰ ਅਤਿਵਾਦੀ ਟਿਕਾਣਿਆਂ ਨੂੰ ਨਸ਼ਟ ਕਰਨ ਵਾਲੇ ‘ਅਪਰੇਸ਼ਨ ਸਿੰਧੂਰ ਦੀ ਸਫਲਤਾ ਇਸ ਗੱਲ ਦਾ ਸਬੂਤ ਹੈ ਕਿ ਭਾਜਪਾ ਆਪਣੇ ਹਰ ਸੰਕਲਪ ਨੂੰ ਪੂਰਾ ਕਰਦੀ ਹੈ। ਉਨ੍ਹਾਂ ਨੇ ਦੇਸ਼ ਦੀ ਰੱਖਿਆ ਨੂੰ ਮਜ਼ਬੂਤ ਕਰਨ ਵਿੱਚ ‘ਮੇਡ ਇਨ ਇੰਡੀਆ’ 'Made in India' ਹਥਿਆਰਾਂ ਦੀ ਅਹਿਮ ਭੂਮਿਕਾ ਦਾ ਵੀ ਜ਼ਿਕਰ ਕੀਤਾ। ਇੱਥੇ ਇੱਕ ਰੇੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਆਪਣੇ ਹਰ ਸੰਕਲਪ ਨੂੰ ਪੂਰਾ ਕਰਦੀ ਹੈ।
ਉਨ੍ਹਾਂ ਕਿਹਾ, ‘‘ਹਾਲ ਹੀ ਵਿੱਚ ਅਪਰੇਸ਼ਨ ਸਿੰਧੂਰ ਦੌਰਾਨ ਅਸੀਂ ਇਸ ਦਾ ਪ੍ਰਮਾਣ ਦੇਖਿਆ ਹੈ। ਸਾਡੀ ਫੌਜ ਨੇ ਸਰਹੱਦ ਪਾਰ ਅਤਿਵਾਦੀਆਂ ਅਤੇ ਉਨ੍ਹਾਂ ਦੇ ਆਕਾਵਾਂ ਦੇ ਟਿਕਾਣਿਆਂ ਨੂੰ ਖੰਡਰ ਬਣਾ ਦਿੱਤਾ। ਸਾਡੀ ਫੌਜ ਨੇ ਅਤਿਵਾਦੀਆਂ ਨੂੰ ਅਜਿਹਾ ਸਬਕ ਸਿਖਾਇਆ ਕਿ ਪਾਕਿਸਤਾਨ ਦੀ ਨੀਂਦ ਹੁਣ ਵੀ ਉਡੀ ਹੋਈ ਹੈ।’’ ਮੋਦੀ ਨੇ ਕਿਹਾ ਕਿ ਇਸ ਅਪਰੇਸ਼ਨ ਨੇ ਦੇਸ਼ ਵਿੱਚ ਬਣੇ ਹਥਿਆਰਾਂ ਨਾਲ ਭਾਰਤ ਦੀ ਵਧਦੀ ਰੱਖਿਆ ਸਮਰਥਾ ਦਾ ਵੀ ਪਤਾ ਚੱਲਦਾ ਹੈ।
Advertisement
Advertisement