ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

PM CHINA VISIT: ਪ੍ਰਧਾਨ ਮੰਤਰੀ ਮੋਦੀ ਦੇ ਸਵਾਗਤ ਲਈ ਚੀਨ ਤਿਆਰ: ਕਿਹਾ ਦੋਸਤੀ ਅਤੇ ਏਕਤਾ ਨੁੂੰ ਮਿਲੇਗਾ ਨਵਾਂ ਰਾਹ

ਸ਼ੰਘਾਈ ਸਹਿਯੋਗ ਸੰਗਠਨ ( SCO) ਵਿੱਚ ਹਿੱਸਾ ਲੈਣ ਲਈ 29 ਅਗਸਤ ਨੁੂੰ ਚੀਨ ਦਾ ਕਰ ਸਕਦੇ ਨੇ ਦੌਰਾ
ਫਾਈਲ ਫੋਟੋ
Advertisement

ਚੀਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤਿਆਨਜਿਨ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ  (SCO) ਦੇ ਸ਼ਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਰਸਮੀ ਤੌਰ ‘ਤੇ ਸਵਾਗਤ ਕੀਤਾ ਹੈ। ਚੀਨ ਨੇ ਇਹ ਉਮੀਦ ਪ੍ਰਗਟਾਈ ਹੈ ਕਿ ਕਿ ਇਹ ਸਮਾਗਮ ਏਕਤਾ ਅਤੇ ਦੋਸਤੀ ਦਾ ਪ੍ਰਤੀਕ ਹੋਵੇਗਾ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ Guo Jiakun ਨੇ ਕਿਹਾ,“ 'ਚੀਨ ਪ੍ਰਧਾਨ ਮੰਤਰੀ ਮੋਦੀ ਦਾ SCO ਤਿਆਨਜਿਨ ਸੰਮੇਲਨ ਵਿੱਚ ਸਵਾਗਤ ਕਰਦਾ ਹੈ। ਸਾਨੁੂੰ ਵਿਸ਼ਵਾਸ ਹੈ ਕਿ ਸਾਰੀਆਂ ਧਿਰਾਂ ਦੇ ਸਾਂਝੇ ਯਤਨਾਂ ਨਾਲ ਇਹ ਸੰਮੇਲਨ ਏਕਤਾ,ਦੋਸਤੀ ਅਤੇ ਠੋਸ ਨਤੀਜਿਆਂ ਦਾ ਪ੍ਰਤੀਕ ਬਣੇਗਾ। SCO ਹੁਣ ਵਿਕਾਸ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋਵੇਗਾ ਜਿੱਥੇ ਮੈਂਬਰ ਦੇਸ਼ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਏਕਤਾ ਅਤੇ ਮਿਲ ਕੇ ਕੰਮ ਕਰਨਗੇ ਅਤੇ ਬਿਹਤਰ ਨਤੀਜੇ ਪ੍ਰਾਪਤ ਕਰਨਗੇ।”

Advertisement

Guo ਨੇ ਕਿਹਾ ਕਿ ਇਸ ਵਿੱਚ 10 ਕੌਮਾਂਤਰੀ ਸੰਗਠਨਾਂ ਦੇ ਮੁਖੀਆਂ ਸਣੇ SCO ਮੈਂਬਰ ਦੇਸ਼ਾਂ ਅਤੇ 20 ਤੋਂ ਵੱਧ ਦੇਸ਼ਾਂ ਦੇ ਆਗੂ ਸ਼ਾਮਲ ਹੋਣਗੇ।

ਉਨ੍ਹਾਂ ਕਿਹਾ ਕਿ SCO ਤਿਆਨਜਿਨ ਸੰਮੇਲਨ SCO ਦੀ ਸਥਾਪਨਾ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਸੰਮੇਲਨ ਹੋਵੇਗਾ।

ਦੱਸ ਦਈਏ ਕਿ ਸ੍ਰੀ ਮੋਦੀ ਦੇ 29 ਅਗਸਤ ਨੁੂੰ ਜਾਪਾਨ ਦੇ ਦੌਰੇ ‘ਤੇ ਜਾਣ ਦੀ ਉਮੀਦ ਹੈ ਅਤੇ ਯਾਤਰਾ ਖ਼ਤਮ ਕਰਨ ਤੋਂ ਬਾਅਦ ਉਹ SCO ਸੰਮੇਲਨ ਲਈ ਚੀਨੀ ਸ਼ਹਿਰ ਤਿਆਨਜਿਨ ਜਾਣਗੇ।ਹਾਲਾਂਕਿ ਪ੍ਰਧਾਨ ਮੰਤਰੀ ਦੇ ਜਾਪਾਨ ਅਤੇ ਚੀਨ ਦੌਰੇ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਜ਼ਿਕਰਯੋਗ ਹੈ ਕਿ ਮੋਦੀ ਹੁਣ ਤੱਕ ਪੰਜ ਵਾਰ ਚੀਨ ਦਾ ਦੌਰਾ ਕਰ ਚੁੱਕੇ ਹਨ। ਅਮਰੀਕਾ ਵੱਲੋਂ ਭਾਰਤ ਉੱਤੇ ਰੂਸੀ ਤੇਲ ਖ਼ਰੀਦਣ ਤੇ ਵਧਾਏ ਜਾ ਰਹੇ ਦਬਾਅ ਦੇ ਦਰਮਿਆਨ ਇਹ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ।

Advertisement
Tags :
20 countriesChina Welcomes PM ModiForeign Ministry SpokespersonGuo JiakunIndia-China RealationshipPM Modi China VisitPrime Minister Narendra ModiSCO Summit