ਫਿਲਪੀਨ ਦੇ ਰਾਸ਼ਟਰਪਤੀ 4 ਤੋਂ 8 ਅਗਸਤ ਤੱਕ ਕਰਨਗੇ ਭਾਰਤ ਦੌਰਾ; hold bilateral talks with PM Modi
Philippines President to visit India from Aug 4-8; ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੇ ਸਬੰਧਾਂ ਬਾਰੇ ਕਰਨਗੇ ਗੱਲਬਾਤ
Advertisement
ਫਿਲਪੀਨ ਦੇ ਰਾਸ਼ਟਰਪਤੀ ਫਰਡੀਨੰਦ ਆਰ. ਮਾਰਕੋਸ ਜੂਨੀਅਰ President of the Philippines, Ferdinand R Marcos Jr. 4 ਤੋਂ 8 ਅਗਸਤ ਤੱਕ ਭਾਰਤ ਦੌਰੇ ’ਤੇ ਆਉਣਗੇ ਜਿਸ ਦੌਰਾਨ ਉਹ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮਿਲਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੇ ਸਬੰਧਾਂ ਬਾਰੇ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ।
ਬਿਆਨ ’ਚ ਕਿਹਾ ਗਿਆ ਕਿ ਫਰਡੀਨੰਦ ਵੱਲੋਂ ਫਿਲੀਪੀਨ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਇਹ ਪਹਿਲੀ ਭਾਰਤ ਫੇਰੀ ਹੋਵੇਗੀ। ਰਾਸ਼ਟਰਪਤੀ ਮਾਰਕੋਸ ਦਾ ਇਹ ਦੌਰਾ ਭਾਰਤ-ਫਿਲਪੀਨ ਰਣਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਮੌਕੇ ਹੋ ਰਿਹਾ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਦੌਰਾ ਦੋਵਾਂ ਆਗੂਆਂ ਲਈ ‘ਭਵਿੱਖੀ ਦੁਵੱਲੇ ਸਹਿਯੋਗ ਲਈ ਰਾਹ ਪੱਧਰਾ ਕਰਨ’ ਅਤੇ ਆਪਸੀ ਹਿੱਤਾਂ ਦੇ ਖੇਤਰੀ ਤੇ ਕੌਮਾਂਤਰੀ ਮੁੱਦਿਆਂ ’ਤੇ ਗੱਲਬਾਤ ਕਰਨ ਦਾ ਮੌਕਾ ਹੈ। ਬਿਆਨ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮਾਰਕੋਸ ਵੱਲੋਂ ਦੁਵੱਲੀ ਗੱਲਬਾਤ 5 ਅਗਸਤ ਨੂੰ ਕਰਨ ਦਾ ਪ੍ਰੋਗਰਾਮ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਾਰਕੋਸ ਵੱਲੋਂ ਦੌਰੇ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਵੀ ਮੁਲਾਕਾਤ ਕਰਨਗੇ। ਰਾਸ਼ਟਰਪਤੀ ਮਾਰਕੋਸ 4 ਤੋਂ 8 ਅਗਸਤ ਦਾ ਭਾਰਤ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਕਰਨ ਆ ਰਹੇ ਹੈ।
Advertisement
Advertisement