ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ-ਐੱਨ ਸੀ ਆਰ ਵਿੱਚ ਗਰੀਨ ਪਟਾਕੇ ਵੇਚਣ ਤੇ ਚਲਾਉਣ ਦੀ ਖੁੱਲ੍ਹ

ਸੁਪਰੀਮ ਕੋਰਟ ਨੇ ਸ਼ਰਤਾਂ ਸਣੇ ਦਿੱਤੀ ਮਨਜ਼ੂਰੀ
ਸੁਪਰੀਮ ਕੋਰਟ।
Advertisement

ਸੁਪਰੀਮ ਕੋਰਟ ਨੇ ਦੀਵਾਲੀ ਮੌਕੇ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ (ਐੱਨ ਸੀ ਆਰ) ਵਿੱਚ ਗਰੀਨ ਪਟਾਕੇ (ਗਰੀਨ ਕਰੈਕਰਜ਼) ਵੇਚਣ ਤੇ ਚਲਾਉਣ ਦੀ ਖੁੱਲ੍ਹ ਦੇ ਦਿੱਤੀ ਹੈ। ਚੀਫ਼ ਜਸਟਿਸ ਬੀ ਆਰ ਗਵਈ ਤੇ ਜਸਟਿਸ ਕੇ ਵਿਨੋਦ ਚੰਦਰਨ ਦੇ ਬੈਂਚ ਨੇ ਗਰੀਨ ਪਟਾਕਿਆਂ ’ਤੇ ਲੱਗੀ ਪਾਬੰਦੀ ਵਿਚ ਛੋਟ ਦਿੰਦਿਆਂ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਦੀ ਸਾਂਝੀ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ। ਬੈਂਚ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡਾਂ ਤੇ ਐੱਨ ਸੀ ਆਰ ਦੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡਾਂ ਨੂੰ ਦੀਵਾਲੀ ਦੌਰਾਨ ਪ੍ਰਦੂਸ਼ਣ ਦੇ ਪੱਧਰ ’ਤੇ ਨਿਗਰਾਨੀ ਰੱਖਣ ਤੇ ਇਸ ਸਬੰਧੀ ਰਿਪੋਰਟ ਦਾਇਰ ਕਰਨ ਦੀ ਹਦਾਇਤ ਕੀਤੀ ਹੈ।

ਬੈਂਚ ਨੇ ਕਿਹਾ, ‘‘ਆਰਜ਼ੀ ਉਪਰਾਲੇ ਵਜੋਂ ਅਸੀਂ 18 ਤੋਂ 21 ਅਕਤੂਬਰ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੰਦੇ ਹਾਂ। ਪਟਾਕੇ ਚਲਾਉਣ ਆਗਿਆ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਤੇ ਦੀਵਾਲੀ ਵਾਲੇ ਦਿਨ ਸਵੇਰੇ 6 ਤੋਂ 7 ਵਜੇ ਤੱਕ ਅਤੇ ਰਾਤ 8 ਤੋਂ 10 ਵਜੇ ਹੋਵੇਗੀ।’’ ਚੀਫ਼ ਜਸਟਿਸ ਨੇ ਹੁਕਮ ਪੜ੍ਹਦਿਆਂ ਕਿਹਾ, ‘‘ਦਿੱਲੀ ਐੱਨ ਸੀ ਆਰ ਵਿਚ ਪਟਾਕਿਆਂ ਦੀ ਤਸਕਰੀ ਕੀਤੀ ਜਾ ਰਹੀ ਹੈ, ਤੇ ਇਹ ਪਟਾਕੇ ਗਰੀਨ ਪਟਾਕਿਆਂ ਨਾਲੋਂ ਵੱਧ ਨੁਕਸਾਨ ਕਰਦੇ ਹਨ। ਸਾਨੂੰ ਚੌਗਿਰਦੇ ਨਾਲ ਸਮਝੌਤਾ ਕੀਤੇ ਬਗੈਰ ਸੰਤੁਲਿਤ ਪਹੁੰਚ ਅਪਣਾਉਣੀ ਹੋਵੇਗੀ।’’ ਹੁਕਮਾਂ ਵਿੱਚ ਕਿਹਾ ਗਿਆ ਕਿ ਪੈਟਰੋਲਿੰਗ ਟੀਮਾਂ ਪਟਾਕਾ ਨਿਰਮਾਤਾਵਾਂ ’ਤੇ ਨਿਯਮਤ ਅੱਖ ਰੱਖਣਗੀਆਂ ਤੇ ਉਨ੍ਹਾਂ ਦੇ ਕਿਊ ਆਰ ਕੋਡ ਵੈੱਬਸਾਈਟਾਂ ’ਤੇ ਅਪਲੋਡ ਕਰਨੇ ਹੋਣਗੇ। ਦਿੱਲੀ ਐੱਨਸੀਆਰ ਤੋਂ ਬਾਹਰਲੇ ਪਟਾਕੇ ਇਥੇ ਨਹੀਂ ਵੇਚੇ ਜਾ ਸਕਣਗੇ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਵੇਚਣ ਵਾਲੇ ਦਾ ਲਾਇਸੈਂਸ ਮੁਅੱਤਲ ਕੀਤਾ ਜਾਵੇਗਾ।

Advertisement

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦਿੱਲੀ ਐੱਨ ਸੀ ਆਰ ਵਿਚ ਗਰੀਨ ਪਟਾਕਿਆਂ ਦੇ ਨਿਰਮਾਣ ਤੇ ਵਿਕਰੀ ਦੀ ਇਜਾਜ਼ਤ ਮੰਗਦੀਆਂ ਪਟੀਸ਼ਨਾਂ ’ਤੇ 10 ਅਕਤੂੁਬਰ ਨੂੰ ਫੈਸਲਾ ਰਾਖਵਾਂ ਰੱਖ ਲਿਆ ਸੀ। ਕੌਮੀ ਰਾਜਧਾਨੀ ਖੇਤਰ ਰਾਜਾਂ ਤੇ ਕੇਂਦਰ ਵੱਲੋਂ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਪੇਸ਼ ਹੋਏ। ਉਨ੍ਹਾਂ ਕੋਰਟ ਨੂੰ ਅਪੀਲ ਕੀਤੀ ਸੀ ਕਿ ਦਿੱਲੀ ਐੱਨ ਸੀ ਆਰ ਵਿਚ ਦੀਵਾਲੀ, ਗੁਰਪੁਰਬ ਤੇ ਕ੍ਰਿਸਮਸ ਮੌਕੇ ਬਿਨਾਂ ਕਿਸੇ ਸਮੇਂ ਦੀ ਪਾਬੰਦੀ ਦੇ ਗਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ।

Advertisement
Show comments