ਰਾਜ ਸਭਾ ਚੋਣਾਂ ’ਚ ਨੈਸ਼ਨਲ ਕਾਨਫਰੰਸ ਦੀ ਹਮਾਇਤ ਕਰੇਗੀ ਪੀਪਲਜ਼ ਡੈਮੋਕ੍ਰੈਟਿਕ ਪਾਰਟੀ: ਮਹਿਬੂਬਾ ਮੁਫ਼ਤੀ
ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਨੇ ਅੱਜ ਰਾਜ ਸਭਾ ਚੋਣਾਂ ਵਿੱਚ ਸੂਬੇ ਦੀ ਸੱਤਾਧਾਰੀ ਨੈਸ਼ਨਲ ਕਾਨਫਰੰਸ (ਐੱਨਸੀ) ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਚੋਣਾਂ ਭਲਕੇ ਹੋਣੀਆਂ ਹਨ।
ਪਾਰਟੀ ਮੁਖੀ ਮਹਿਬੂਬਾ ਮੁਫ਼ਤੀ Mehbooba mufti ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਅਸੀਂ National Conference (NC) ਦੇ ਸਮਰਥਨ ਅਤੇ ਇਸ ਦੇ ਉਮੀਦਵਾਰਾਂ ਨੂੰ ਵੋਟ ਦੇਣ ਦਾ ਫ਼ੈਸਲਾ ਕੀਤਾ ਹੈ।’’
ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਭਾਜਪਾ ਨੂੰ ਦੂਰ ਰੱਖਣ ਲਈ ਲਿਆ ਗਿਆ ਹੈ। ਮਹਿਬੂਬਾ ਨੇ ਜ਼ੋਰ ਦੇ ਕੇ ਕਿਹਾ, ‘‘ਇਹ ਪਾਰਟੀ (ਐੱਨਸੀ) ਇਸ ਦੀ ਹੱਕਦਾਰ ਨਹੀਂ ਹੈ, ਪਰ ਸਾਨੂੰ ਫਾਸ਼ੀਵਾਦੀ ਤਾਕਤਾਂ ਨੂੰ ਦੂਰ ਰੱਖਣ ਦੇ ਵੱਡੇ ਮਨੋਰਥ ਲਈ ਆਪਣਾ ਸਮਰਥਨ ਦੇਣਾ ਪਵੇਗਾ।’’
ਉਨ੍ਹਾਂ ਕਿਹਾ ਕਿ ਇਹ ਫ਼ੈਸਲਾ People's Democratic Party (PDP) ਲੀਡਰਸ਼ਿਪ ਅਤੇ ਇਸ ਦੇ ਵਿਧਾਇਕਾਂ ਨਾਲ ਰਾਜ ਸਭਾ ਚੋਣਾਂ ਵਿੱਚ ਨੈਸ਼ਨਲ ਕਾਨਫਰੰਸ ਵੱਲੋਂ ਕੀਤੀ ਮਦਦ ਦੀ ਅਪੀਲ ’ਤੇ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ।
ਮਹਿਬੂਬਾ ਮੁਤਾਬਕ ਕਿ ਐੱਨਸੀ ਪ੍ਰਧਾਨ ਫਾਰੂਕ ਅਬਦੁੱਲਾ ਨੇ ਉਨ੍ਹਾਂ ਨਾਲ ਫ਼ੋਨ ’ਤੇ ਗੱਲਬਾਤ ਕਰਕੇ ਆਪਣੀ ਪਾਰਟੀ ਲਈ ਸਮਰਥਨ ਦੀ ਅਪੀਲ ਕੀਤੀ ਸੀ।ਉਸਨੇ ਕਿਹਾ ਕਿ ਇਹ ਫੈਸਲਾ ਰਾਜ ਸਭਾ ਚੋਣਾਂ ਵਿੱਚ ਐੱਨਸੀ ਦੀ ਸਹਾਇਤਾ ਦੀ ਬੇਨਤੀ 'ਤੇ ਪਾਰਟੀ ਦੀ ਲੀਡਰਸ਼ਿਪ ਅਤੇ ਇਸਦੇ ਵਿਧਾਇਕਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ।
ਲੰਘੇ ਦਿਨ ਐੱਨਸੀ ਵੱਲੋਂ ਰਾਜ ਸਭਾ ਉਮੀਦਵਾਰ ਸ਼ੰਮੀ ਓਬਰਾਏ Shammi Oberoi ਨੇ ਸਮਰਥਨ ਲੈਣ ਲਈ ਇੱਥੇ ਮਹਿਬੂਬਾ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਸੀ।