ਲੋਕ 100 ਸਾਲਾਂ ਤੱਕ ਬਿਹਾਰ ਦੇ ‘ਜੰਗਲ ਰਾਜ’ ਨੂੰ ਨਹੀਂ ਭੁੱਲਣਗੇ: ਮੋਦੀ
ਪ੍ਰਧਾਨ ਮੰਤਰੀ ਨੇ ਆਰ ਜੇ ਡੀ ਤੇ ਕਾਂਗਰਸ ’ਤੇ ਨਿਸ਼ਾਨੇ ਸੇਧੇ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬਿਹਾਰ ਅਗਲੇ 100 ਸਾਲਾਂ ਤੱਕ ‘ਜੰਗਲ ਰਾਜ’ ਉੱਤੇ ਚਰਚਾ ਹੋਵੇਗੀ ਅਤੇ ਵਿਰੋਧੀ ਧਿਰ ਆਪਣੇ ਕਾਰੇ ਲੁਕਾਉਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਪਰ ਲੋਕ ਉਸ ਮੁਆਫ਼ ਨਹੀਂ ਕਰਨਗੇ। ਤੇਜਸਵੀ ਯਾਦਵ ਨੂੰ ਬਿਹਾਰ ਚੋਣਾਂ ਲਈ ਮਹਾਂਗਠਜੋੜ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਐਲਾਨਣ ਦਰਮਿਆਨ ਆਰਜੇਡੀ-ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਮੋਦੀ ਨੇ ਕਿਹਾ ਕਿ ਵਿਰੋਧੀ ਗਠਜੋੜ ‘ਗਠਬੰਧਨ’ ਨਹੀਂ ਹੈ ਸਗੋਂ ‘ਲੱਠਬੰਧਨ’ (ਅਪਰਾਧੀਆਂ ਦਾ ਗਠਜੋੜ) ਹੈ ਕਿਉਂਕਿ ਦਿੱਲੀ ਤੇ ਬਿਹਾਰ ਦੇ ਇਸ ਦੇ ਸਾਰੇ ਆਗੂ ਜ਼ਮਾਨਤ ’ਤੇ ਬਾਹਰ ਹਨ। ਮੋਦੀ ਨੇ ਭਾਜਪਾ ਦੇ ਵਰਕਰਾਂ ਨੂੰ ਕਿਹਾ ਕਿ ਉਹ ਬਜ਼ੁਰਗਾਂ ਤੇ ਨੌਜਵਾਨਾਂ ਨੂੰ ‘ਜੰਗਲ ਰਾਜ’ ਦੌਰਾਨ ਹੋਏ ਅੱਤਿਆਚਾਰਾਂ ਬਾਰੇ ਦੱਸਣ। ਮੋਦੀ ਦਾ ਇਸ਼ਾਰਾ ਉਸ ਸਮੇਂ ਵੱਲ ਸੀ ਜਦੋਂ ਆਰਜੇਡੀ ਮੁਖੀ ਲਾਲੂ ਪ੍ਰਸਾਦ ਬਿਹਾਰ ਦੇ ਮੁੱਖ ਮੰਤਰੀ ਸਨ। ਪ੍ਰਧਾਨ ਮੰਤਰੀ ਨੇ ‘ਮੇਰਾ ਬੂਥ ਸਬਸੇ ਮਜ਼ਬੂਤ: ਯੁਵਾ ਸੰਵਾਦ’ ਪ੍ਰੋਗਰਾਮ ਨੂੰ ਆਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਅਗਲੇ 100 ਸਾਲਾਂ ਤੱਕ ਬਿਹਾਰ ਵਿੱਚ ‘ਜੰਗਲ ਰਾਜ’ ਨੂੰ ਨਹੀਂ ਭੁੱਲਣਗੇ। ਉਨ੍ਹਾਂ ਕਿਹਾ ਕਿ ਹੁਣ ਬਿਹਾਰ ’ਚ ਸਥਿਰ ਸਰਕਾਰ ਹੋਣ ਕਾਰਨ ਪੂਰਾ ਵਿਕਾਰ ਹੋ ਰਿਹਾ ਹੈ। ਦੱਸਣਯੋਗ ਹੈ ਕਿ ਬਿਹਾਰ ਵਿੱਚ ਵੋਟਾਂ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿੱਚ ਪੈਣਗੀਆਂ। ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ।
Advertisement
Advertisement
