ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ੂਬਿਨ ਦੀ ਮੌਤ ਤੋਂ ਪਰਦਾ ਚੁੱਕਣ ਲਈ ਲੋਕ ਅੱਗੇ ਆਉਣ: ਸਰਮਾ

ਅਸਾਮ ਦੇ ਮੁੱਖ ਮੰਤਰੀ ਨੇ ਜ਼ੂਬਿਨ ਗਰਗ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
ਹਿਮੰਤਾ ਬਿਸਵਾ ਸਰਮਾ।
Advertisement
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਸਿੰਗਾਪੁਰ ਵਿੱਚ ਗਾਇਕ ਜ਼ੂਬਿਨ ਗਰਗ ਦੀ ਮੌਤ ਮੌਕੇ ਕਿਸ਼ਤੀ ’ਤੇ ਮੌਜੂਦ ਅਸਾਮ ਨਾਲ ਸਬੰਧਤ ਵਿਅਕਤੀ ਜਦੋਂ ਤੱਕ ਜਾਂਚ ਵਿਚ ਸ਼ਾਮਲ ਨਹੀਂ ਹੁੰਦੇ, ਉਦੋਂ ਤੱਕ ਪੁਲੀਸ ਇਹ ਮਾਮਲਾ ਹੱਲ ਨਹੀਂ ਕਰ ਸਕਦੀ। ਸਰਮਾ ਨੇ ਕਿਹਾ ਕਿ ਅਸਾਮ ਦੇ ਲੋਕ ਸਿੰਗਾਪੁਰ ਰਹਿੰੰਦੇ ਆਪਣੇ ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਉੱਤੇ ਦਬਾਅ ਪਾਉਣ ਤਾਂ ਜੋ ਉਹ ਇੱਥੇ ਆ ਕੇ ਜਾਂਚ ਵਿੱਚ ਸ਼ਾਮਲ ਹੋਣ।

ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ ਵਿੱਚ ਸਮੁੰਦਰ ਵਿੱਚ ਤੈਰਦੇ ਸਮੇਂ ਰਹੱਸਮਈ ਹਾਲਤ ਵਿੱਚ ਮੌਤ ਹੋ ਗਈ ਸੀ। ਉੱਥੇ ਰਹਿਣ ਵਾਲੇ ਅਸਾਮ ਦੇ ਕਈ ਵਿਅਕਤੀ ਅਤੇ ਗਾਇਕ ਕਿਸ਼ਤੀ ’ਤੇ ਯਾਤਰਾ ਮੌਕੇ ਮੌਜੂਦ ਸਨ। ਸ਼ਿਆਮਕਾਨੂ ਮਹੰਤ ਅਤੇ ਉਨ੍ਹਾਂ ਦੀ ਕੰਪਨੀ ਵੱਲੋਂ ਕਰਵਾਏ ਉੱਤਰ-ਪੂਰਬੀ ਭਾਰਤ ਉਤਸਵ ਦੇ ਚੌਥੇ ਐਡੀਸ਼ਨ ਵਿੱਚ ਸ਼ਾਮਲ ਹੋਣ ਲਈ ਗਾਇਕ ਜ਼ੂਬਿਨ ਗਰਗ ਸਿੰਗਾਪੁਰ ਗਿਆ ਸੀ।

Advertisement

ਸਰਮਾ ਨੇ ਇਥੇ ਗਰਗ ਦੇ ਪਰਿਵਾਰ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨੂੰ ਦੱਸਿਆ, ‘‘ਸਾਨੂੰ ਹੁਣ ਇਸ ਗੱਲ ਦੀ ਚਿੰਤਾ ਹੈ ਕਿ ਸਿੰਗਾਪੁਰ ਵਿੱਚ ਰਹਿਣ ਵਾਲੇ ਲੋਕ ਆਉਣਗੇ ਜਾਂ ਨਹੀਂ। ਜੇਕਰ ਉਹ ਨਹੀਂ ਆਉਂਦੇ ਤਾਂ ਅਸੀਂ ਜਾਂਚ ਪੂਰੀ ਨਹੀਂ ਕਰ ਸਕਾਂਗੇ। ਕਿਸ਼ਤੀ ਯਾਤਰਾ ਵਿਉਂਤਣ ਪਿੱਛੇ ਉਨ੍ਹਾਂ ਦਾ ਹੱਥ ਸੀ।’’ ਸਰਮਾ ਨੇ ਕਿਹਾ, ‘‘ਅਸਾਮ ਪੁਲੀਸ ਸਿੰਗਾਪੁਰ ਨਹੀਂ ਜਾ ਸਕਦੀ। ਅਸਾਮ ਦੇ ਲੋਕ ਸਿੰਗਾਪੁਰ ਵਿਚ ਹਨ ਤੇ ਇਹ ਮੇਰੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ। ਜਦੋਂ ਤੱਕ ਉਹ ਇਥੇ ਨਹੀਂ ਆਉਂਦੇ, ਕੋਈ ਵੀ ਇਸ ਮਾਮਲੇ ਨੂੰ ਹੱਲ ਨਹੀਂ ਕਰ ਸਕਦਾ।’’ ਸੂਬੇ ਦੀ ਸੀਆਈਡੀ, ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਨੇ ਸਿੰਗਾਪੁਰ ਦੀ ਅਸਾਮ ਐਸੋਸੀਏਸ਼ਨ ਦੇ ਕੁਝ ਮੈਂਬਰਾਂ ਨੂੰ ਨੋਟਿਸ ਜਾਰੀ ਕਰਕੇ 6 ਅਕਤੂਬਰ ਤੱਕ ਪੇਸ਼ ਹੋਣ ਲਈ ਕਿਹਾ ਹੈ।

ਮੁੱਖ ਮੰਤਰੀ ਨੇ ਕਿਹਾ, ‘‘ਇਨ੍ਹਾਂ ਦੇ ਮਾਪੇ ਅਸਾਮ ਵਿਚ ਰਹਿੰਦੇ ਹਨ। ਇਸ ਲਈ ਸਾਨੂੰ ਅਸਾਮ ਦੇ ਲੋਕਾਂ ਨੂੰ ਮਾਪਿਆਂ ’ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਥੇ ਆ ਕੇ ਜਾਂਚ ਵਿਚ ਸ਼ਾਮਲ ਹੋਣ ਲਈ ਕਹਿਣ।’’ ਇਸ ਮਾਮਲੇ ਵਿਚ ਸ਼ਿਆਮਕਾਨੂ ਮਹੰਤ ਤੇ ਗਾਇਕ ਦੇ ਮੈਨੇਜਰ ਸਿਧਾਰਥ ਸ਼ਰਮਾ, ਬੈਂਡ ਮੈਨੇਜਰ ਸ਼ੇਖਰ ਜੋਤੀ ਗੋਸਵਾਮੀ ਤੇ ਅਮ੍ਰਿਤ ਪ੍ਰਭਾ ਮਹੰਤ ਸਮੇਤ ਦਸ ਹੋਰਨਾਂ ਖਿਲਾਫ਼ 60 ਤੋਂ ਵੱਧ ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਇਹ ਚਾਰੇ ਜਣੇ ਇਸ ਵੇਲੇ 14 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਹਨ।

 

Advertisement
Show comments