ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ਾਂਤ ਪਰ ਤਣਾਅਪੂਰਨ ਬੰਗਲਾਦੇਸ਼: ਸ਼ੇਖ਼ ਹਸੀਨਾ ਵਿਰੁੱਧ ਫੈਸਲੇ ਤੋਂ ਬਾਅਦ ਅਵਾਮੀ ਲੀਗ ਵੱਲੋਂ ਬੰਦ ਦਾ ਸੱਦਾ; ਸੁਰੱਖਿਆ ਵਧਾਈ

  ਅਵਾਮੀ ਲੀਗ ਵੱਲੋਂ ਆਪਣੀ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੇ ਵਿਰੋਧ ਵਿੱਚ ਦੇਸ਼ ਵਿਆਪੀ ਮੁਕੰਮਲ ਬੰਦ ਦੇ ਸੱਦੇ ਤੋਂ ਬਾਅਦ ਮੰਗਲਵਾਰ ਨੂੰ ਬੰਗਲਾਦੇਸ਼ ਸ਼ਾਂਤ ਪਰ ਤਣਾਅਪੂਰਨ ਰਿਹਾ। ਸੁਰੱਖਿਆ ਬਲਾਂ ਨੇ ਪ੍ਰਮੁੱਖ...
REUTERS
Advertisement

 

ਅਵਾਮੀ ਲੀਗ ਵੱਲੋਂ ਆਪਣੀ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੇ ਵਿਰੋਧ ਵਿੱਚ ਦੇਸ਼ ਵਿਆਪੀ ਮੁਕੰਮਲ ਬੰਦ ਦੇ ਸੱਦੇ ਤੋਂ ਬਾਅਦ ਮੰਗਲਵਾਰ ਨੂੰ ਬੰਗਲਾਦੇਸ਼ ਸ਼ਾਂਤ ਪਰ ਤਣਾਅਪੂਰਨ ਰਿਹਾ। ਸੁਰੱਖਿਆ ਬਲਾਂ ਨੇ ਪ੍ਰਮੁੱਖ ਸ਼ਹਿਰਾਂ ਵਿੱਚ ਸੜਕਾਂ 'ਤੇ ਸਖ਼ਤ ਨਿਗਰਾਨੀ ਰੱਖੀ ਰੱਖੀ ਹੋਈ ਹੈ।

Advertisement

ਹਾਲਾਂਕਿ ਹਿੰਸਾ ਦੀ ਕੋਈ ਘਟਨਾ ਦਰਜ ਨਹੀਂ ਹੋਈ, ਜਦੋਂ ਕਿ ਸੋਮਵਾਰ ਦੇ ਹਾਈ-ਪ੍ਰੋਫਾਈਲ ਫੈਸਲੇ ਤੋਂ ਬਾਅਦ ਸੰਭਾਵਿਤ ਗੜਬੜੀ ਦੇ ਡਰ ਕਾਰਨ ਢਾਕਾ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਆਵਾਜਾਈ ਘੱਟ ਰਹੀ ਅਤੇ ਲੋਕਾਂ ਦੀ ਆਵਾਜਾਈ ਸੀਮਤ ਰਹੀ।

ਢਾਕਾ ਵਿੱਚ ਇੱਕ ਟਰਾਂਸਪੋਰਟ ਅਪਰੇਟਰ ਨੇ ਕਿਹਾ, ‘‘ਆਵਾਜਾਈ ਦਾ ਪ੍ਰਵਾਹ ਘੱਟ ਹੈ ਕਿਉਂਕਿ ਲੋਕਾਂ ਨੇ ਘਰਾਂ ਦੇ ਅੰਦਰ ਰਹਿਣ ਨੂੰ ਤਰਜੀਹ ਦਿੱਤੀ।’’ ਅਨਿਸ਼ਚਿਤਤਾ ਦੇ ਮੱਦੇਨਜ਼ਰ ਲੋਕਾਂ ਵੱਲੋਂ ਘਰਾਂ ਵਿੱਚ ਰਹਿਣ ਦੀ ਚੋਣ ਕਰਨ ਕਾਰਨ ਕਈ ਦਫ਼ਤਰਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਹਾਜ਼ਰੀ ਘੱਟ ਦਰਜ ਕੀਤੀ ਗਈ।

ਭਾਰੀ ਹਥਿਆਰਾਂ ਨਾਲ ਲੈਸ ਪੁਲੀਸ ਰੈਪਿਡ ਐਕਸ਼ਨ ਬਟਾਲੀਅਨ ਦੇ ਕਰਮਚਾਰੀਆਂ ਅਤੇ ਅਰਧ ਸੈਨਿਕ ਯੂਨਿਟਾਂ ਨੇ ਦਿਨ-ਰਾਤ ਗਸ਼ਤ ਜਾਰੀ ਰੱਖੀ ਹੋਈ ਹੈ। ਅਧਿਕਾਰੀਆਂ ਨੇ ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਸੁਰੱਖਿਆ ਘੇਰਾਬੰਦੀ ਬਣਾਈ ਰੱਖੀ, ਜਦੋਂ ਕਿ ਚੈੱਕਪੋਸਟਾਂ ਅਤੇ ਰੋਕਾਂ ਲਗਾਈਆਂ ਗਈਆਂ ਸਨ।

ਹਸੀਨਾ ਦੀ ਅਵਾਮੀ ਲੀਗ ਪਾਰਟੀ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਹਸੀਨਾ ਦੇ ਫੈਸਲੇ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਦੇਸ਼ ਵਿਆਪੀ ਮੁਕੰਮਲ ਬੰਦ" ਦਾ ਸੱਦਾ ਦਿੱਤਾ ਹੋਇਆ ਹੈ। ਇਸ ਨੇ 19 ਤੋਂ 21 ਨਵੰਬਰ ਤੱਕ ਦੇਸ਼ ਵਿਆਪੀ ਪ੍ਰਦਰਸ਼ਨਾਂ, ਵਿਰੋਧ ਪ੍ਰਦਰਸ਼ਨਾਂ ਅਤੇ ਟਾਕਰੇ ਦਾ ਵੀ ਸੱਦਾ ਦਿੱਤਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ, "ਸਾਡਾ ਯੋਜਨਾਬੱਧ ਲੋਕਤੰਤਰੀ ਅੰਦੋਲਨ ਕਾਤਲ-ਫਾਸ਼ੀਵਾਦੀ (ਮੁਹੰਮਦ) ਯੂਨਸ ਦੀ ਗੈਰ-ਕਾਨੂੰਨੀ, ਗੈਰ-ਸੰਵਿਧਾਨਕ ਸਰਕਾਰ ਦੇ ਪਤਨ ਅਤੇ ਲੋਕਤੰਤਰੀ ਰਾਜ ਪ੍ਰਣਾਲੀ ਦੀ ਬਹਾਲੀ ਤੱਕ ਜਾਰੀ ਰਹੇਗਾ।" -ਪੀਟੀਆਈ

Advertisement
Show comments