ਏਅਰ ਹੋਸਟੈਸ ਨਾਲ ਬਦਸਲੂਕੀ ਕਰਨ ’ਤੇ ਮੁਸਾਫ਼ਰ ਗ੍ਰਿਫ਼ਤਾਰ
ਦੁਬਈ ਤੋਂ ਹੈਦਰਾਬਾਦ ਆ ਰਹੀ ਉਡਾਣ ’ਚ ਏਅਰ ਹੋਸਟੈੱਸ ਨਾਲ ਬਦਸਲੂਕੀ ਕਰਨ ਦੇ ਦੋਸ਼ ਹੇਠ ਮੁਸਾਫ਼ਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਆਰ ਜੀ ਆਈ ਹਵਾਈ ਅੱਡਾ ਥਾਣੇ ਦੇ ਇੰਸਪੈਕਟਰ ਕੰਕਈਆ ਸੰਪਥੀ ਨੇ ਦੱਸਿਆ ਕਿ...
Advertisement
ਦੁਬਈ ਤੋਂ ਹੈਦਰਾਬਾਦ ਆ ਰਹੀ ਉਡਾਣ ’ਚ ਏਅਰ ਹੋਸਟੈੱਸ ਨਾਲ ਬਦਸਲੂਕੀ ਕਰਨ ਦੇ ਦੋਸ਼ ਹੇਠ ਮੁਸਾਫ਼ਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਆਰ ਜੀ ਆਈ ਹਵਾਈ ਅੱਡਾ ਥਾਣੇ ਦੇ ਇੰਸਪੈਕਟਰ ਕੰਕਈਆ ਸੰਪਥੀ ਨੇ ਦੱਸਿਆ ਕਿ ਜਹਾਜ਼ ਦੀ ਚਾਲਕ ਟੀਮ ਦੇ ਮੈਂਬਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਕੇਰਲ ਦੇ ਰਹਿਣ ਵਾਲੇ ਮੁਸਾਫ਼ਰ ਨੇ ਲੰਘੇ ਸ਼ੁੱਕਰਵਾਰ ਉਡਾਣ ਦੌਰਾਨ ਏਅਰ ਹੋਸਟੈੱਸ ਨਾਲ ਛੇੜਛਾੜ ਕੀਤੀ।
ਚਾਲਕ ਟੀਮ ਅਨੁਸਾਰ ਮੁਸਾਫ਼ਰ (30) ਸ਼ਰਾਬੀ ਸੀ। ਜਹਾਜ਼ ਉਤਰਨ ਮਗਰੋਂ ਸਬੰਧਤ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲੀਸ ਨੇ ਦੱਸਿਆ ਕਿ ਸਬੰਧਤ ਵਿਅਕਤੀ ਸਾਫਟਵੇਅਰ ਕੰਪਨੀ ਦਾ ਮੁਲਾਜ਼ਮ ਹੈ। ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Advertisement
Advertisement
