Parliament scuffle: ਭਾਜਪਾ ਐੱਮਪੀਜ਼ ਸਾਰੰਗੀ, ਰਾਜਪੂਤ ਤੇ ਕੋਨਯਾਕ ਨੂੰ ‘ਅਦਾਕਾਰੀ’ ਲਈ ਸਾਰੇ ਪੁਰਸਕਾਰ ਦਿੱਤੇ ਜਾਣ: ਜਯਾ ਬੱਚਨ
ਪੀੜਤ ਦੀ ਥਾਂ ਹਮਲਾਵਰ ਨਾਲ ਖੜ੍ਹਨਾ ਸਮਾਜਵਾਦੀ ਪਾਰਟੀ ਦਾ ‘ਅਸਲ ਸਭਿੱਆਚਾਰ’: ਭਾਜਪਾ
Advertisement
ਨਵੀਂ ਦਿੱਲੀ, 20 ਦਸੰਬਰ
ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਅੱਜ ਕਿਹਾ ਕਿ (ਸੰਸਦ ਦੇ ਬਾਹਰ ਕਥਿਤ ਧੱਕਾਮੁੱਕੀ ਦੌਰਾਨ ਜ਼ਖ਼ਮੀ ਹੋਏ) ਦਿੱਲੀ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਭਾਜਪਾ ਸੰਸਦ ਮੈਂਬਰ ‘ਡਰਾਮਾ’ ਕਰ ਰਹੇ ਹਨ ਤੇ ਉਨ੍ਹਾਂ ਨੂੰ ਇਸ ‘ਅਦਾਕਾਰੀ’ ਲਈ ਸਾਰੇ ਐਵਾਰਡ ਦਿੱਤੇ ਜਾਣੇ ਚਾਹੀਦੇੇੇੇ ਹਨ। ਵਿਰੋਧੀ ਧਿਰਾਂ ਵੱਲੋਂ ਵਿਜੈ ਚੌਕ ਤੋਂ ਸੰਸਦ ਭਵਨ ਤੱਕ ਕੀਤੇ ਰੋਸ ਮਾਰਚ ਦੌਰਾਨ ਰਾਜ ਸਭਾ ਮੈਂਬਰ ਜਯਾ ਬੱਚਨ ਨੇ ਕਿਹਾ ਕਿ ਉਨ੍ਹਾਂ ਆਪਣੇ ਪੂਰੇ ਫ਼ਿਲਮੀ ਕਰੀਅਰ ਦੌਰਾਨ ਇਕ ਅਦਾਕਾਰ ਵਜੋਂ ਇਸ ਤੋਂ ‘ਸ਼ਾਨਦਾਰ ਪੇਸ਼ਕਾਰੀ’ ਨਹੀਂ ਦੇਖੀ, ਜਿਹੜੀ ਭਾਜਪਾ ਦੇ ਐੱਮਪੀਜ਼ ਪ੍ਰਤਾਪ ਚੰਦਰ ਸਾਰੰਗੀ, ਮੁਕੇਸ਼ ਰਾਜਪੂਤ ਤੇ ਐੱਸ.ਫੈਂਗਨੋਨ ਕੋਨਯਾਕ ਨੇ ਦਿਖਾਈ ਹੈ। ਉਧਰ ਭਾਜਪਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਇਹ ਸਮਾਜਵਾਦੀ ਪਾਰਟੀ ਦਾ ‘ਅਸਲ ਸੱਭਿਆਚਾਰ’ ਹੈ ਅਤੇ ਬੱਚਨ ਸਣੇ ਵਿਰੋਧੀ ਧਿਰਾਂ ਦਾ ਇੰਡੀਆ ਗਠਜੋੜ ਪੀੜਤ ਆਦਿਵਾਸੀ ਮਹਿਲਾ ਐੱਮਪੀ ਨਾਲ ਨਹੀਂ ਬਲਕਿ ‘ਹਮਲਾਵਰ’ ਨਾਲ ਖੜ੍ਹਾ ਹੈ। -ਪੀਟੀਆਈ
Advertisement
Advertisement