Paragliding accidentਪੈਰਾਗਲਾਈਡਿੰਗ ਹਾਦਸੇ ਵਿਚ ਮਹਿਲਾ ਸੈਲਾਨੀ ਤੇ ਇੰਸਟਰੱਕਟਰ ਦੀ ਮੌਤ
ਸ਼ਨਿੱਚਰਵਾਰ ਸ਼ਾਮ ਨੂੰ ਵਾਪਰਿਆ ਹਾਦਸਾ; ਐਂਡਵੈਂਚਰ ਸਪੋਰਟਸ ਕੰਪਨੀ ਦੇ ਮਾਲਕ ਖ਼ਿਲਾਫ਼ ਕੇਸ ਦਰਜ
Advertisement
ਪਣਜੀ, 19 ਜਨਵਰੀ
ਉੱਤਰੀ ਗੋਆ ਵਿਚ ਪੈਰਾਗਲਾਈਡਿੰਗ ਕਰਦਿਆਂ ਖੱਡ ਵਿਚ ਡਿੱਗਣ ਕਰਕੇ ਮਹਿਲਾ ਸੈਲਾਨੀ (27) ਤੇ ਉਸ ਦੇ ਇੰਸਟਰੱਕਟਰ ਦੀ ਮੌਤ ਹੋ ਗਈ। ਹਾਦਸਾ ਸ਼ਨਿੱਚਰਵਾਰ ਸ਼ਾਮ ਨੂੰ ਕੇਰੀ ਪਿੰਡ ਵਿਚ ਹੋਇਆ। ਅਧਿਕਾਰੀ ਨੇ ਕਿਹਾ ਕਿ ਪੁਣੇ ਦੀ ਰਹਿਣ ਵਾਲੀ ਸ਼ਿਵਾਨੀ ਦਾਬਲੇ ਤੇ ਉਸ ਦੇ ਇੰਸਟਰੱਕਟਰ ਸੁਮਲ ਨੇਪਾਲੀ (26) ਦੀ ਸ਼ਾਮੀਂ ਪੰਜ ਵਜੇ ਦੇ ਕਰੀਬ ਖੱਡ ਵਿਚ ਡਿੱਗਣ ਕਰਕੇ ਮੌਤ ਹੋ ਗਈ।
Advertisement
ਅਧਿਕਾਰੀ ਨੇ ਕਿਹਾ ਕਿ ਦਾਬਲੇ ਨੇ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੀ ਐਡਵੈਂਚਰ ਸਪੋਰਟਸ ਕੰਪਨੀ ਨਾਲ ਪੈਰਾਗਲਾਈਡਿੰਗ ਕਰਨ ਦੀ ਚੋਣ ਕੀਤੀ ਸੀ। ਸ਼ਿਕਾਇਤ ਮੁਤਾਬਕ ਇਨ੍ਹਾਂ ਦੋਵਾਂ ਨੇ ਜਿਵੇਂ ਹੀ ਇਕ ਚੋਟੀ ਤੋਂ ਉਡਾਣ ਭਰੀ ਉਨ੍ਹਾਂ ਦਾ ਪੈਰਾਗਲਾਈਡਰ ਇਕ ਖੱਡ ਵਿਚ ਡਿੱਗ ਗਿਆ ਤੇ ਦੋਵਾਂ ਦੀ ਉਥੇ ਹੀ ਮੌਤ ਹੋ ਗਈ। ਐਡਵੈਂਚਰ ਸਪੋਰਟਸ ਕੰਪਨੀ ਦੇ ਮਾਲਕ ਸ਼ੇਖਰ ਰਾਇਜ਼ਾਦਾ ਖਿਲਾਫ਼ ਮਨੁੱਖੀ ਜਾਨ ਖ਼ਤਰੇ ਵਿਚ ਪਾਉਣ ਲਈ ਭਾਰਤੀ ਨਿਆਂਏ ਸੰਹਿਤਾ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਮੈਂਡਰਮ ਪੁਲੀਸ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ
Advertisement