ਜੰਮੂ ’ਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ
ਜੰਮੂ ਦੇ ਆਰ ਐੱਸ ਪੁਰਾ ਖੇਤਰ ਵਿੱਚ ਕੌਮਾਂਤਰੀ ਸਰਹੱਦ ’ਤੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸ ਘਟਨਾ ਨੂੰ ਲੈ ਕੇ ਗੁਆਂਢੀ ਦੇਸ਼ ਕੋਲ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ। ਇਹ ਘਟਨਾ ਚੂੰਗੀ ਨਾਕੇ ਦੀ ਹੈ। ਘੁਸਪੈਠੀਏ ਦੀ...
Advertisement
ਜੰਮੂ ਦੇ ਆਰ ਐੱਸ ਪੁਰਾ ਖੇਤਰ ਵਿੱਚ ਕੌਮਾਂਤਰੀ ਸਰਹੱਦ ’ਤੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸ ਘਟਨਾ ਨੂੰ ਲੈ ਕੇ ਗੁਆਂਢੀ ਦੇਸ਼ ਕੋਲ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ। ਇਹ ਘਟਨਾ ਚੂੰਗੀ ਨਾਕੇ ਦੀ ਹੈ। ਘੁਸਪੈਠੀਏ ਦੀ ਪਛਾਣ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੀ ਭਲਵਾਲ ਤਹਿਸੀਲ ਦੇ 27-ਚੱਕ ਪਿੰਡ ਦੇ ਵਸਨੀਕ ਸਿਰਾਜ ਖਾਨ ਵਜੋਂ ਕੀਤੀ ਗਈ ਹੈ। ਬੀ ਐੱਸ ਐੱਫ ਮੁਤਾਬਕ, ਘੁਸਪੈਠੀਏ ਕੋਲੋਂ 20 ਤੇ 10 ਰੁਪਏ ਦੇ ਦੋ ਪਾਕਿਸਤਾਨੀ ਨੋਟ ਬਰਾਮਦ ਕੀਤੇ ਗਏ ਹਨ। ਘੁਸਪੈਠੀਏ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ। ਬੀ ਐੱਸ ਐੱਫ ਨੇ ਕਿਹਾ, ‘‘ਪਾਕਿਸਤਾਨੀ ਹਮਰੁਤਬਾ ਅਧਿਕਾਰੀਆਂ ਕੋਲ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ।’’ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਸਰਹੱਦੀ ਕੰਡਿਆਲੀ ਤਾਰ ਅਤੇ ਚੌਕੀਆਂ ਨੂੰ ਨੁਕਸਾਨ ਪੁੱਜਿਆ ਹੈ ਜਿਸ ਤੋਂ ਬਾਅਦ ਕੌਮਾਂਤਰੀ ਸਰਹੱਦ ’ਤੇ ਚੌਕਸੀ ਵਧਾ ਦਿੱਤੀ ਹੈ।
Advertisement
Advertisement