Pak-India Relations: ਯੂਐੱਨ ਮੰਚ 'ਤੇ ਸ਼ਹਿਬਾਜ ਸ਼ਰੀਫ਼ ਨੇ ਭਾਰਤ ਲਈ ਵਧਾਇਆ ਗੱਲਬਾਤ ਦਾ ਹੱਥ
Pak-India Relations; ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ ਸ਼ਰੀਫ਼ ਨੇ ਕਿਹਾ ਕਿ ਉਹ ਭਾਰਤ ਨਾਲ ਸਾਰੇ ਬਾਕੀ ਮੁੱਦਿਆਂ ’ਤੇ ‘ਨਤੀਜੇ-ਭਰਪੂਰ’ ਗੱਲਬਾਤ ਲਈ ਤਿਆਰ ਹਨ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਕਸ਼ਮੀਰ ਦੀ ਹਾਲਤ ’ਤੇ ਨਿੰਦਾ ਕੀਤੀ।
ਯੂਐਨ ਜਨਰਲ ਅਸੈਂਬਲੀ ਦੇ 80ਵੇਂ ਸੈਸ਼ਨ ਵਿੱਚ ਆਪਣੇ ਭਾਸ਼ਣ ਵਿੱਚ ਸ਼ਹਿਬਾਜ ਨੇ ‘ਆਪਰੇਸ਼ਨ ਸਿੰਧੂਰ’ ਦਾ ਵੀ ਜ਼ਿਕਰ ਕੀਤਾ ਅਤੇ ਦਾਅਵਾ ਕੀਤਾ ਕਿ ਮਈ ਮਹੀਨੇ ਦੀ ਚਾਰ ਦਿਨ ਦੀ ਲੜਾਈ ਦੌਰਾਨ ‘ਭਾਰਤੀ ਸੱਤ ਜਹਾਜ਼’ ਨੁਕਸਾਨੇ ਗਏ ਸਨ। ਇਸਦੇ ਜਵਾਬ ਵਿੱਚ ਭਾਰਤੀ ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਕਿਹਾ ਕਿ ਭਾਰਤੀ ਜਹਾਜ਼ਾਂ ਨੇ ਪਾਕਿਸਤਾਨ ਦੇ ਪੰਜ ਜਹਾਜ਼ ਅਤੇ ਇੱਕ ਵੱਡਾ ਜਹਾਜ਼ ਗਿਰਾਇਆ ਸੀ।
ਸ਼ਹਿਬਾਜ ਨੇ ਕਿਹਾ ਕਿ ਪਾਕਿਸਤਾਨ ਸਾਂਤਮਈ ਢੰਗ ਨਾਲ ਗੱਲਬਾਤ ਅਤੇ ਰਾਜਨੀਤੀ ਰਾਹੀਂ ਸਮੱਸਿਆਵਾਂ ਦਾ ਹੱਲ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ, “ਪਾਕਿਸਤਾਨ ਭਾਰਤ ਨਾਲ ਸਾਰੇ ਬਾਕੀ ਮੁੱਦਿਆਂ ‘ਤੇ ਗੱਲਬਾਤ ਲਈ ਪੂਰੀ ਤਿਆਰੀ ਨਾਲ ਖੜਾ ਹੈ।”
ਸ਼ਹਿਬਾਜ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਟਰੰਪ ਦੀਆਂ ਕੋਸ਼ਿਸ਼ਾਂ ਨੇ ਦੱਖਣੀ ਏਸ਼ੀਆ ਵਿੱਚ ਯੁੱਧ ਨੂੰ ਰੋਕਣ ਵਿੱਚ ਮਦਦ ਕੀਤੀ। ਪਾਕਿਸਤਾਨ ਨੇ ਟਰੰਪ ਨੂੰ ਨੋਬਲ ਸ਼ਾਂਤੀ ਇਨਾਮ ਲਈ ਨਾਮਜ਼ਦ ਵੀ ਕੀਤਾ ਹੈ।
ਉਨ੍ਹਾਂ ਨੇ ਕਸ਼ਮੀਰ ਦੇ ਲੋਕਾਂ ਨਾਲ ਪਾਕਿਸਤਾਨ ਦੇ ਸਹਿਯੋਗ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਕਸ਼ਮੀਰ ਨੂੰ ਸੰਯੁਕਤ ਰਾਸ਼ਟਰ ਦੇ ਅਧੀਨ ਨਿਰਪੱਖ ਜਨਮਤ ਸਵੈ-ਨਿਰਣਾਇਕ ਅਧਿਕਾਰ ਮਿਲੇਗਾ। ਪਾਕਿਸਤਾਨ ਸਾਰੇ ਤਰ੍ਹਾਂ ਦੇ ਦਹਿਸ਼ਤਗਰਦੀਆਂ ਦੀ ਨੂੰ ਨਿੰਦਾਂ ਕਰਦਾ ਹੈ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਗਾਜਾ ਵਿੱਚ ਤੁਰੰਤ ਜੰਗਬੰਦੀ ਹੋਵੇ। ਸ਼ਹਿਬਾਜ ਨੇ ਜਲਵਾਯੂ ਬਦਲਾਅ ਲਈ ਵੀ ਤੁਰੰਤ ਇੱਕ-ਜੁੱਟ ਹੋ ਕੇ ਕਦਮ ਚੁੱਕਣ ਦੀ ਗੁਜ਼ਾਰਿਸ਼ ਕੀਤੀ।