ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Pak Border BSF Jawan: ਫ਼ਿਰੋਜ਼ਪੁਰ ਖੇਤਰ ’ਚ ਗ਼ਲਤੀ ਨਾਲ ਸਰਹੱਦ ਪਾਰ ਗਿਆ BSF ਜਵਾਨ ਪਾਕਿ ਰੇਂਜਰਾਂ ਨੇ ਫੜਿਆ

BSF jawan detained by Pak Rangers after accidentally crossing border; talks for release on
Advertisement

ਜਵਾਨ ਦੀ ਰਿਹਾਈ ਲਈ ਦੋਵਾਂ ਮੁਲਕਾਂ ਦੇ ਸਰਹੱਦੀ ਬਲਾਂ ਦਰਮਿਆਨ ਗੱਲਬਾਤ ਜਾਰੀ

ਸੰਜੀਵ ਹਾਂਡਾ

Advertisement

ਫ਼ਿਰੋਜ਼ਪੁਰ, 24 ਅਪਰੈਲ

ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਸੀਮਾ ਸੁਰੱਖਿਆ ਬਲ (BSF) ਦੇ ਇੱਕ ਜਵਾਨ ਨੂੰ ਪਾਕਿਸਤਾਨ ਰੇਂਜਰਾਂ ਨੇ ਉਦੋਂ ਹਿਰਾਸਤ ਵਿੱਚ ਲੈ ਲਿਆ, ਜਦੋਂ ਉਹ ਗਲਤੀ ਨਾਲ ਪੰਜਾਬ ਸਰਹੱਦ ਪਾਰ ਕਰ ਕੇ ਦੂਜੇ ਪਾਸੇ ਚਲਾ ਗਿਆ। ਦੋਵਾਂ ਬਲਾਂ ਵਿਚਕਾਰ ਉਸਦੀ ਰਿਹਾਈ ਲਈ ਗੱਲਬਾਤ ਚੱਲ ਰਹੀ ਹੈ।

ਉਨ੍ਹਾਂ ਕਿਹਾ ਕਿ 182ਵੀਂ ਬਟਾਲੀਅਨ ਦੇ ਕਾਂਸਟੇਬਲ ਪੀਕੇ ਸਿੰਘ ਨੂੰ ਬੁੱਧਵਾਰ ਨੂੰ ਫਿਰੋਜ਼ਪੁਰ ਸਰਹੱਦ ਪਾਰ ’ਤੇ ਪਾਕਿਸਤਾਨ ਰੇਂਜਰਾਂ ਨੇ ਫੜ ਲਿਆ। ਜਵਾਨ ਵਰਦੀ ਵਿੱਚ ਸੀ ਅਤੇ ਉਸ ਕੋਲ ਆਪਣੀ ਸਰਵਿਸ ਰਾਈਫਲ ਸੀ।

ਉਸ ਵੇਲੇ ਉਹ ਕਿਸਾਨਾਂ ਦੇ ਨਾਲ ਸੀ ਤੇ ਜਦੋਂ ਛਾਂ ਵਿੱਚ ਆਰਾਮ ਕਰਨ ਲਈ ਅੱਗੇ ਵਧਿਆ ਤਾਂ ਰੇਂਜਰਾਂ ਨੇ ਉਸਨੂੰ ਫੜ ਲਿਆ। ਅਧਿਕਾਰੀਆਂ ਨੇ ਕਿਹਾ ਕਿ ਬੀਐਸਐਫ ਜਵਾਨ ਦੀ ਰਿਹਾਈ ਲਈ ਦੋਵਾਂ ਬਲਾਂ ਵਿਚਕਾਰ ਫਲੈਗ ਮੀਟਿੰਗ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਖ਼ਾਸ ਗੱਲ ਨਹੀਂ ਸਨ ਅਤੇ ਅਕਸਰ ਦੋਵਾਂ ਪਾਸਿਆਂ ਦੇ ਜਵਾਨਾਂ ਵਿਚਕਾਰ ਪਹਿਲਾਂ ਵੀ ਅਜਿਹਾ ਵਾਪਰ ਜਾਂਦਾ ਹੈ। ਇਹ ਘਟਨਾ ਪਹਿਲਗਾਮ ਅੱਤਵਾਦੀ ਹਮਲੇ ਦੇ ਪਿਛੋਕੜ ਵਿੱਚ ਵਾਪਰੀ ਹੈ ਜਦੋਂ ਭਾਰਤ ਨੇ ਅੱਤਵਾਦ ਨੂੰ ਸਪਾਂਸਰ ਕਰਨ ਲਈ ਪਾਕਿਸਤਾਨ ਵਿਰੁੱਧ ਕਈ ਸਖ਼ਤ ਕਦਮ ਚੁੱਕੇ ਹਨ ਤੇ ਪਾਕਿਸਤਾਨ ਨੇ ਵੀ ਜਵਾਬੀ ਕਦਮਾਂ ਦਾ ਐਲਾਨ ਕੀਤਾ ਹੈ। -ਪੀਟੀਆਈ

Advertisement