ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਹਿਲਗਾਮ ਹਮਲੇ ਦੇ ਮਾਸਟਰਮਾਈਂਡ ਦੀ ਮੋਦੀ ਨੂੰ ਧਮਕੀ

ਵਾਇਰਲ ਵੀਡੀਓ ’ਚ ਸੈਫੁੱਲਾ ਕਸੂਰੀ ਨੇ ਮੋਦੀ ਨੂੰ ਸਬਕ ਸਿਖਾਉਣ ਲਈ ਪਾਕਿ ਫ਼ੌਜ ਮੁਖੀ ਨੂੰ ਕੀਤੀ ਅਪੀਲ; ਪਾਕਿਸਤਾਨ ’ਚ ਆਏ ਹੜ੍ਹਾਂ ਲਈ ਭਾਰਤ ਨੂੰ ਦੱਸਿਆ ਜ਼ਿੰਮੇਵਾਰ
Advertisement
ਲਸ਼ਕਰ-ਏ-ਤਇਬਾ (ਐੱਲ ਈ ਟੀ) ਦੇ ਡਿਪਟੀ ਚੀਫ ਅਤੇ ਪਹਿਲਗਾਮ ਹਮਲੇ ਦੇ ਮਾਸਟਰਮਾਈਂਡ ਸੈਫੁੱਲਾ ਕਸੂਰੀ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਵੀਡੀਓ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹੇਆਮ ਧਮਕੀ ਦਿੱਤੀ ਹੈ। ਇਸ ਵਾਇਰਲ ਕਲਿੱਪ ਵਿੱਚ ਕਸੂਰੀ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਦੀ ਸ਼ਲਾਘਾ ਕਰਦਿਆਂ ਆਖ ਰਿਹਾ ਹੈ, ‘ਮੈਂ ਸਾਡੇ ਸੁਪਰੀਮ ਲੀਡਰ ਫੀਲਡ ਮਾਰਸ਼ਲ ਆਸਿਮ ਮੁਨੀਰ ਨੂੰ ਬੇਨਤੀ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਉਸੇ ਤਰ੍ਹਾਂ ਸਬਕ ਸਿਖਾਇਆ ਜਾਵੇ, ਜਿਵੇਂ ਅਸੀਂ 10 ਮਈ 2025 ਨੂੰ ਸਿਖਾਇਆ ਸੀ।’ਪਾਕਿਸਤਾਨ ਦੀ ਲਗਾਤਾਰ ਭਾਰਤ-ਵਿਰੋਧੀ ਬਿਆਨਬਾਜ਼ੀ ਨੂੰ ਹੋਰ ਹਵਾ ਦਿੰਦਿਆਂ ਕਸੂਰੀ ਇਸ ਵੀਡੀਓ ਵਿੱਚ ‘ਹੜ੍ਹ ਰਾਹਤ ਕਾਰਜਾਂ’ ਤਹਿਤ ਕੰਮ ਕਰਨ ਦਾ ਦਾਅਵਾ ਕਰ ਰਿਹਾ ਹੈ, ਜਦਕਿ ਨਾਲ ਹੀ ਉਹ ਪਾਕਿਸਤਾਨ ਦੇ ਕਈ ਖੇਤਰਾਂ ਵਿੱਚ ਹਾਲ ਹੀ ’ਚ ਆਏ ਹੜ੍ਹਾਂ ਦਾ ਬਦਲਾ ਲੈਣ ਦੀ ਸਹੁੰ ਵੀ ਖਾ ਰਿਹਾ ਹੈ।

ਕਸੂਰੀ ਲਸ਼ਕਰ ਏ ਤਇਬਾ ਦੇ ਬਾਨੀ ਹਾਫਿਜ਼ ਸਈਦ ਦੇ ਸਹਿਯੋਗੀਆਂ ਦੀ ਅਗਵਾਈ ਹੇਠ ਕੰਮ ਕਰਦਾ ਹੈ। ਉਸ ਨੇ ਭਾਰਤ ’ਤੇ ‘ਜਲ ਅਤਿਵਾਦ’ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਨਵੀਂ ਦਿੱਲੀ ਨੇ ‘ਪਾਣੀ ਛੱਡ ਕੇ’ ਜਾਣਬੁੱਝ ਕੇ ਪਾਕਿਸਤਾਨ ਵਿੱਚ ਹੜ੍ਹ ਲਿਆਂਦੇ ਹਨ। ਉਸ ਦੀ ਇਹ ਟਿੱਪਣੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਵੱਲੋਂ 26 ਸਤੰਬਰ ਨੂੰ ਸਿੰਧੂ ਜਲ ਸੰਧੀ ਦਾ ਮੁੱਦਾ ਚੁੱਕਣ ਤੋਂ ਕੁਝ ਦਿਨਾਂ ਬਾਅਦ ਸਾਹਮਣੇ ਆਈ ਹੈ। ਭਾਰਤ ਨੇ ਇਸ ਸਾਲ 22 ਅਪਰੈਲ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਵਿੱਚ 26 ਨਾਗਰਿਕਾਂ ਦੇ ਮਾਰੇ ਜਾਣ ਤੋਂ ਬਾਅਦ ਪਾਕਿਸਤਾਨ ਦੀਆਂ ਸਰਹੱਦ ਪਾਰੋਂ ਅਤਿਵਾਦੀ ਕਾਰਵਾਈਆਂ ਖ਼ਿਲਾਫ਼ ਜਵਾਬ ਵਜੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ।

Advertisement

 

Advertisement
Show comments