ਜੰਮੂ ਕਸ਼ਮੀਰ ਦੇ ਰਾਮਬਨ ਵਿਚ ਬੇਕਾਬੂ ਟਰੱਕ ਖੱਡ ’ਚ ਡਿੱਗਿਆ, 2 ਮੌਤਾਂ
2 die as truck falls into gorge in J-K's Ramban
Advertisement
ਬਨੀਹਾਲ/ਜੰਮੂ, 28 ਜੂਨ
ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਨੂੰ ਜੰਮੂ ਸ੍ਰੀਨਗਰ ਕੌਮੀ ਸ਼ਾਹਰਾਹ ’ਤੇ ਬੇਕਾਬੂ ਟਰੱਕ ਦੇ ਸੜਕ ਕੰਢੇ ਡੂੰਘੀ ਖੱਡ ਵਿਚ ਡਿੱਗਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ।
Advertisement
ਅਧਿਕਾਰੀਆਂ ਨੇ ਕਿਹਾ ਕਿ ਟਰੱਕ ਜੰਮੂ ਤੋਂ ਸ੍ਰੀਨਗਰ ਜਾ ਰਿਹਾ ਸੀ ਜਦੋਂ ਡਰਾਈਵਰ ਵਾਹਨ ’ਤੇ ਸੰਤੁਲਨ ਗੁਆ ਬੈਠਾ ਤੇ ਟਰੱਕ ਨਚੀਲਾਨਾ ਇਲਾਕੇ ਵਿਚ ਡੂੰਘੀ ਖੱਡ ਵਿਚ ਜਾ ਡਿੱਗਾ।
ਹਾਦਸੇ ਵਿਚ ਟਰੱਕ ਡਰਾਈਵਰ ਤੇ ਹੈਲਪਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੀਆਂ ਲਾਸ਼ਾਂ ਬਨੀਹਾਲ ਦੇ ਸਬ ਜ਼ਿਲ੍ਹਾ ਹਸਪਤਾਲ ਵਿਚ ਤਬਦੀਲ ਕਰ ਦਿੱਤੀਆਂ ਹਨ। ਡਰਾਈਵਰ ਦੀ ਪਛਾਣ ਊਧਮਵਾਰ ਦੇ ਰਾਜੂ ਵਜੋਂ ਹੋਈ ਹੈ। ਪੁਲੀਸ ਵੱਲੋ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
Advertisement