ਬਾਰ ਕੌਂਸਲਾਂ ’ਚ 30 ਫੀਸਦ ਸੀਟਾਂ ਔਰਤਾਂ ਲਈ ਰੱਖਣ ਦਾ ਹੁਕਮ
ਸੁਪਰੀਮ ਕੋਰਟ ਨੇ ਅੱਜ ਰਾਜ ਬਾਰ ਕੌਂਸਲਾਂ ਜਿੱਥੇ ਚੋਣ ਪ੍ਰਕਿਰਿਆ ਅਜੇ ਸ਼ੁਰੂ ਨਹੀਂ ਹੋਈ ਹੈ, ’ਚ 30 ਫੀਸਦ ਸੀਟਾਂ ਔਰਤ ਵਕੀਲਾਂ ਲਈ ਰੱਖਣ ਦਾ ਹੁਕਮ ਦਿੱਤਾ ਹੈ। ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੌਇਮਾਲਿਆ ਬਾਗਚੀ ਦੇ ਬੈਂਚ ਨੇ ਕਿਹਾ ਕਿ...
Advertisement
ਸੁਪਰੀਮ ਕੋਰਟ ਨੇ ਅੱਜ ਰਾਜ ਬਾਰ ਕੌਂਸਲਾਂ ਜਿੱਥੇ ਚੋਣ ਪ੍ਰਕਿਰਿਆ ਅਜੇ ਸ਼ੁਰੂ ਨਹੀਂ ਹੋਈ ਹੈ, ’ਚ 30 ਫੀਸਦ ਸੀਟਾਂ ਔਰਤ ਵਕੀਲਾਂ ਲਈ ਰੱਖਣ ਦਾ ਹੁਕਮ ਦਿੱਤਾ ਹੈ। ਚੀਫ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੌਇਮਾਲਿਆ ਬਾਗਚੀ ਦੇ ਬੈਂਚ ਨੇ ਕਿਹਾ ਕਿ ਚਾਲੂ ਸਾਲ ਦੌਰਾਨ ਰਾਜ ਬਾਰ ਕੌਂਸਲਾਂ ਜਿੱਥੇ ਅਜੇ ਚੋਣਾਂ ਹੋਣੀਆਂ ਹਨ, ’ਚ 20 ਫੀਸਦ ਸੀਟਾਂ ਔਰਤ ਉਮੀਦਵਾਰਾਂ ਨਾਲ ਭਰਨੀਆਂ ਚਾਹੀਦੀਆਂ ਅਤੇ ਜਿੱਥੇ ਜ਼ਿਆਦਾ ਵਕੀਲ ਚੋਣ ਨਹੀਂ ਲੜਨਾ ਚਾਹੁੰਦੇ, ਉੱਥੇ 10 ਫੀਸਦ ਵਕੀਲ ਨਾਮਜ਼ਦ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਬਾਰ ਕੌਂਸਲਾਂ ’ਚ ਨਾਮਜ਼ਦਗੀ ਦੇ ਮਤੇ ਇਸ ਅਦਾਲਤ ਸਾਹਮਣੇ ਰੱਖੇ ਜਾਣਗੇ ਜਿੱਥੇ ਚੋਣ ਲੜਨ ਲਈ ਔਰਤ ਉਮੀਦਵਾਰਾਂ ਦੀ ਗਿਣਤੀ ਘੱਟ ਹੈ। ਬਾਰ ਕੌਂਸਲ ਆਫ ਇੰਡੀਆ (ਬੀ ਸੀ ਆਈ) ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰਾ ਨੇ ਵੀ ਅਦਾਲਤ ਵਿੱਚ ਇਸ ਤਜਵੀਜ਼ ’ਤੇ ਸਹਿਮਤੀ ਪ੍ਰਗਟਾਈ ਹੈ।
Advertisement
Advertisement
