‘ਵੋਟ ਚੋਰੀ’ ਦੀ ਸ਼ਿਕਾਇਤ ਕਰਨ ਤੋਂ ਡਰੀਆਂ ਵਿਰੋਧੀ ਧਿਰਾਂ: ਪ੍ਰਕਾਸ਼ ਅੰਬੇਡਕਰ
ਵੰਚਿਤ ਬਹੁਜਨ ਅਗ਼ਾੜੀ ਦੇ ਨੇਤਾ ਪ੍ਰਕਾਸ਼ ਅੰਬੇਡਕਰ ਨੇ ਕਿਹਾ ਕਿ ਸਰਕਾਰ ਤੋਂ ਬਦਲੇ ਦੀ ਕਾਰਵਾਈ ਤੋਂ ਡਰੀਆਂ ਵਿਰੋਧੀ ਧਿਰਾਂ ਵੋਟਰ ਸੂਚੀ ਵਿੱਚ ਕਥਿਤ ਗੜਬੜੀਆਂ ਸਬੰਧੀ ਚੋਣ ਕਮਿਸ਼ਨ ਕੋਲ ਰਸਮੀ ਸ਼ਿਕਾਇਤ ਵੀ ਦਰਜ ਨਹੀਂ ਕਰਵਾ ਰਹੀਆਂ। ਡਾ. ਬੀ ਆਰ ਅੰਬੇਡਕਰ ਦੇ...
Advertisement
ਵੰਚਿਤ ਬਹੁਜਨ ਅਗ਼ਾੜੀ ਦੇ ਨੇਤਾ ਪ੍ਰਕਾਸ਼ ਅੰਬੇਡਕਰ ਨੇ ਕਿਹਾ ਕਿ ਸਰਕਾਰ ਤੋਂ ਬਦਲੇ ਦੀ ਕਾਰਵਾਈ ਤੋਂ ਡਰੀਆਂ ਵਿਰੋਧੀ ਧਿਰਾਂ ਵੋਟਰ ਸੂਚੀ ਵਿੱਚ ਕਥਿਤ ਗੜਬੜੀਆਂ ਸਬੰਧੀ ਚੋਣ ਕਮਿਸ਼ਨ ਕੋਲ ਰਸਮੀ ਸ਼ਿਕਾਇਤ ਵੀ ਦਰਜ ਨਹੀਂ ਕਰਵਾ ਰਹੀਆਂ।
ਡਾ. ਬੀ ਆਰ ਅੰਬੇਡਕਰ ਦੇ ਪੋਤੇ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਸਿਰਫ਼ ‘ਵੋਟ ਚੋਰੀ’ ਦਾ ਰੌਲਾ ਪਾਉਣ ਦਾ ਕੋਈ ਫ਼ਾਇਦਾ ਨਹੀਂ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਇਹ ਪਤਾ ਲਗਾਉਣਾ ਕਾਫ਼ੀ ਆਸਾਨ ਹੈ ਕਿ ਕਿਸ ਅਧਿਕਾਰੀ ਨੇ ਅਜਿਹੇ ਲੋਕਾਂ ਦੇ ਨਾਮ ਸ਼ਾਮਲ ਕੀਤੇ, ਜੋ ਹਨ ਹੀ ਨਹੀਂ, ਜਾਂ ਅਧੂਰੀ ਜਾਣਕਾਰੀ ਦਿੱਤੀ। ਪਰ ਸ਼ਿਵ ਸੈਨਾ (ਯੂ ਬੀ ਟੀ) ਜਾਂ ਰਾਜ ਠਾਕਰੇ ਦੀ ਐੱਮ ਐੱਨ ਐੱਸ ਵਿੱਚ ਦ੍ਰਿੜਤਾ ਦੀ ਕਮੀ ਜਾਪਦੀ ਹੈ।’’ ਸਾਬਕਾ ਸੰਸਦ ਮੈਂਬਰ ਨੇ ਕਿਹਾ ਕਿ ਚੋਣ ਪੈਨਲ ਕੋਲ ਸ਼ਿਕਾਇਤਾਂ ਕੀਤੇ ਬਿਨਾਂ ‘ਵੋਟ ਚੋਰੀ’ ਦਾ ਰੋਣਾ ਰੋਣ ਦਾ ਕੋਈ ਫ਼ਾਇਦਾ ਨਹੀਂ।
Advertisement
Advertisement
