operation sindoor ਹਥਿਆਰਬੰਦ ਸੈਨਾਵਾਂ ਦੇ ਤਾਲਮੇਲ ਦੀ ਮਿਸਾਲ: ਹਵਾਈ ਸੈਨਾ ਮੁਖੀ
ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਏ ਪੀ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਅਪਰੇਸ਼ਨ ਸਿੰਧੂਰ ਸਪੱਸ਼ਟ ਦਿਸ਼ਾ-ਨਿਰਦੇਸ਼ਾਂ, ਭਾਰਤ ਦੀ ਸਵਦੇਸ਼ੀ ਸਮਰੱਥਾ ਅਤੇ ਹਥਿਆਰਬੰਦ ਸੈਨਾਵਾਂ ਦਰਮਿਆਨ ਅਸਰਦਾਰ ਤਾਲਮੇਲ ਦੀ "ਵਿਲੱਖਣ ਮਿਸਾਲ" ਸੀ। ਉਨ੍ਹਾਂ ਇਹ ਟਿੱਪਣੀਆਂ 93ਵੇਂ ਏਅਰ ਫੋਰਸ ਡੇਅ...
Advertisement
ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਏ ਪੀ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਅਪਰੇਸ਼ਨ ਸਿੰਧੂਰ ਸਪੱਸ਼ਟ ਦਿਸ਼ਾ-ਨਿਰਦੇਸ਼ਾਂ, ਭਾਰਤ ਦੀ ਸਵਦੇਸ਼ੀ ਸਮਰੱਥਾ ਅਤੇ ਹਥਿਆਰਬੰਦ ਸੈਨਾਵਾਂ ਦਰਮਿਆਨ ਅਸਰਦਾਰ ਤਾਲਮੇਲ ਦੀ "ਵਿਲੱਖਣ ਮਿਸਾਲ" ਸੀ। ਉਨ੍ਹਾਂ ਇਹ ਟਿੱਪਣੀਆਂ 93ਵੇਂ ਏਅਰ ਫੋਰਸ ਡੇਅ (ਹਵਾਈ ਸੈਨਾ ਦਿਵਸ) ਤੋਂ ਇੱਕ ਦਿਨ ਪਹਿਲਾਂ ਆਪਣੇ ਸੰਦੇਸ਼ ਵਿੱਚ ਕੀਤੀਆਂ। ਉਨ੍ਹਾਂ ਕਿਹਾ, "ਭਾਰਤੀ ਹਵਾਈ ਸੈਨਾ (ਇੰਡੀਅਨ ਏਅਰ ਫੋਰਸ) ਆਪਣੀਆਂ ਸਮਰੱਥਾਵਾਂ ਨੂੰ ਵਧਾ ਕੇ, ਨਵੀਨਤਾ ਨੂੰ ਅਪਣਾ ਕੇ ਅਤੇ ਪੇਸ਼ੇਵਰਾਨਾ ਦੇ ਉੱਚੇ ਮਾਪਦੰਡਾਂ ਨੂੰ ਬਰਕਰਾਰ ਰੱਖ ਕੇ ਸਾਡੇ ਰਾਸ਼ਟਰ ਦੇ ਆਕਾਸ਼ ਦੀ ਰੱਖਿਆ ਕਰਨਾ ਜਾਰੀ ਰੱਖੇਗੀ।" ਜ਼ਿਕਰਯੋਗ ਹੈ ਕਿ 22 ਅਪਰੈਲ ਦੇ ਪਹਿਲਗਾਮ ਹਮਲੇ ਦੇ ਜਵਾਬ ਵਿੱਚ ਭਾਰਤ ਨੇ 7 ਮਈ ਨੂੰ ਮਕਬੂਜ਼ਾ ਕਸ਼ਮੀਰ ਵਿੱਚ ਅਤਿਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਪਰੇਸ਼ਨ ਸਿੰਧੂਰ ਸ਼ੁਰੂ ਕੀਤਾ ਸੀ। ਏਅਰ ਚੀਫ਼ ਮਾਰਸ਼ਲ ਨੇ ਕਿਹਾ ਕਿ ਉਨ੍ਹਾਂ ਦੀ ਸੈਨਾ ਦੀ ਪਹਿਲੀ ਤਰਜੀਹ ਹਮੇਸ਼ਾ ਭਾਰਤ ਦੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਕਰਨਾ ਹੈ। -ਪੀਟੀਆਈ
Advertisement
Advertisement