ਅਪਰੇਸ਼ਨ ਸਿੰਧੂਰ ਨਾਲ ਇਹ ਸਪੱਸ਼ਟ ਹੋ ਗਿਆ ਕਿ ਕੋਣ ਭਾਰਤ ਨਾਲ ਹੈ: ਸਾਬਕਾ ਰੱਖਿਆ ਮੰਤਰਾਲਾ ਅਧਿਕਾਰੀ
ਰੱਖਿਆ ਮੰਤਰਾਲਾ ਦੇ ਸਾਬਕਾ ਪ੍ਰਮੁੱਖ ਸਲਾਹਕਾਰ ਲੈਫਟੀਨੈਂਟ ਜਨਰਲ ਵਿਨੋਦ ਖੰਡਾਰੇ (ਸੇਵਾਮੁਕਤ) ਨੇ ਕਿਹਾ ਹੈ ਕਿ ਅਪਰੇਸ਼ਨ ਸਿੰਧੂਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੂਟਨੀਤਕ ਤੌਰ 'ਤੇ ਕੌਣ ਭਾਰਤ ਦੇ ਨਾਲ ਖੜ੍ਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੰਗ ਇੱਕ ਮਹਿੰਗਾ ਸੌਦਾ(costly affair) ਹੈ ਅਤੇ ਇਸ ਨਾਲ ਦੇਸ਼ ਦੀ ਆਰਥਿਕਤਾ ’ਤੇ ਦਬਾਅ ਪੈਂਦਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਿਵਲ ਡਿਫੈਂਸ ’ਤੇ ਬਹੁਤ ਕੰਮ ਕਰਨ ਦੀ ਲੋੜ ਹੈ, ਕਿਉਂਕਿ ਇਹ ਇੱਕ ਕਮਜ਼ੋਰੀ ਬਣੀ ਰਹੇਗੀ।
ਫੌਜ ਦੇ ਸਾਬਕਾ ਅਧਿਕਾਰੀ ਐਤਵਾਰ ਨੂੰ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਸ਼ਹਿਰ ਵਿੱਚ ਇੱਕ ਸਥਾਨਕ ਗੈਰ-ਸਰਕਾਰੀ ਸੰਗਠਨ ਵੱਲੋਂ ਕਰਵਾਏ ਇੱਕ ਸਮਾਗਮ ਦੌਰਾਨ ਅਪਰੇਸ਼ਨ ਸਿੰਧੂਰ ਬਾਰੇ ਜਨਤਾ ਨਾਲ ਗੱਲਬਾਤ ਕਰਨ ਲਈ ਆਏ ਸਨ।
ਆਪ੍ਰੇਸ਼ਨ ਸਿੰਦੂਰ ਤੋਂ ਮਿਲੇ ਸਬਕ ਬਾਰੇ ਪੁੱਛੇ ਜਾਣ ’ਤੇ ਲੈਫਟੀਨੈਂਟ ਜਨਰਲ ਖੰਡਾਰੇ ਨੇ ਪੀਟੀਆਈ ਨੂੰ ਦੱਸਿਆ, ‘‘ਇਹ ਸਪੱਸ਼ਟ ਹੈ ਕਿ ਕੂਟਨੀਤਕ ਤੌਰ ’ਤੇ ਤੁਹਾਡੇ (ਭਾਰਤ) ਨਾਲ ਕੌਣ ਹੈ ਅਤੇ ਕੌਣ ਨਹੀਂ। ਅੰਦਰੂਨੀ ਤੌਰ ’ਤੇ ਇਹ ਸਪੱਸ਼ਟ ਹੈ ਕਿ ਸਮੱਸਿਆਵਾਂ ਜਾਂ ਕਮਜ਼ੋਰੀਆਂ ਕਿੱਥੇ ਹਨ। ਜੇ ਤੁਸੀਂ ਵਿਆਪਕ ਤੌਰ ’ਤੇ ਸੋਚਦੇ ਹੋ, ਤਾਂ ਕਮਜ਼ੋਰੀਆਂ ਦੀ ਪਛਾਣ ਬਹੁਤ ਸਪੱਸ਼ਟ ਹੋ ਗਈ ਹੈ।’’
ਉਨ੍ਹਾਂ ਨੇ ਕਿਹਾ ਕਿ ਸਵਾਰਥੀ ਹਿੱਤ ਵੀ ਸਪੱਸ਼ਟ ਹੋ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਿਵਲ ਡਿਫੈਂਸ ’ਤੇ ਬਹੁਤ ਕੰਮ ਕਰਨਾ ਪਵੇਗਾ ਕਿਉਂਕਿ ਇਹ ਇੱਕ ਕਮਜ਼ੋਰੀ ਬਣੀ ਰਹੇਗੀ।
ਉਨ੍ਹਾਂ ਨੇ ਇਸ਼ਾਰਾ ਕੀਤਾ, ‘‘ਅੱਜ, ਜਿਸ ਤਰ੍ਹਾਂ ਦੀਆਂ ਮਿਜ਼ਾਈਲਾਂ ਅਤੇ ਪਹੁੰਚ ਤੁਹਾਡੇ ਕੋਲ ਹੈ, ਸਭ ਕੁਝ ਪਹੁੰਚਯੋਗ ਹੈ। ਅਸੀਂ ਨਾਜ਼ੁਕ ਤਕਨਾਲੋਜੀਆਂ ਅਤੇ ਖੋਜ ਵਿੱਚ ਅੱਗੇ ਹਾਂ।’’