ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਪਰੇਸ਼ਨ ਸਿੰਧੂਰ ਨੇ ਤਿਉਹਾਰਾਂ ਦੀ ਰੌਣਕ ਵਧਾਈ: ਮੋਦੀ

ਪ੍ਰਧਾਨ ਮੰਤਰੀ ਨੇ ਛੱਠ ਪੂਜਾ ਨੂੰ ਸਮਾਜਿਕ ਏਕੇ ਦੀ ਮਿਸਾਲ ਦੱਸਿਆ; ਬਿਰਸ ਮੁੰਡਾ ਨੂੰ ਕੀਤਾ ਯਾਦ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਛੱਠ ਪੂਜਾ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਦੀ ਕਾਮਯਾਬੀ ਤੇ ਮਾਓਵਾਦੀ ਸਮੱਸਿਆ ਦੇ ਖਾਤਮੇ ਲਈ ਚੁੱਕੇ ਗਏ ਕਦਮਾਂ ਕਾਰਨ ਇਸ ਸਾਲ ਤਿਉਹਾਰਾਂ ਦੀ ਰੌਣਕ ਪਹਿਲਾਂ ਨਾਲੋਂ ਵੱਧ ਗਈ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਦੀ ਬਾਤ’ ਦੀ 127ਵੀਂ ਕਿਸ਼ਤ ’ਚ ਕਿਹਾ ਕਿ ਛੱਠ ਪੂਜਾ ਭਗਤੀ, ਪਿਆਰ ਤੇ ਵਿਰਾਸਤ ਦਾ ਸੁਮੇਲ ਹੈ ਅਤੇ ਇਹ ਭਾਰਤ ਦੇ ਸਮਾਜਿਕ ਏਕੇ ਦੀ ਖੂਬਸੂਰਤ ਮਿਸਾਲ ਹੈ। ਮੋਦੀ ਨੇ ਕਿਹਾ, ‘ਛੱਠ ਦਾ ਤਿਉਹਾਰ ਸੱਭਿਆਚਾਰ, ਕੁਦਰਤ ਤੇ ਸਮਾਜ ਵਿਚਾਲੇ ਡੂੰਘੇ ਏਕੇ ਨੂੰ ਦਰਸਾਉਂਦਾ ਹੈ। ਛੱਠ ਦੇ ਘਾਟਾਂ ’ਤੇ ਸਮਾਜ ਦਾ ਹਰ ਵਰਗ ਇਕਜੁੱਟਤਾ ਨਾਲ ਖੜ੍ਹਾ ਹੁੰਦਾ ਹੈ।’ ਉਨ੍ਹਾਂ ਕਿਹਾ, ‘ਇਹ ਦ੍ਰਿਸ਼ ਭਾਰਤ ਦੀ ਸਮਾਜਿਕ ਏਕਤਾ ਦੀ ਖੂਬਸੂਰਤ ਮਿਸਾਲ ਹੈ। ਤੁਸੀਂ ਦੇਸ਼ ਤੇ ਦੁਨੀਆ ਦੀ ਕਿਸੇ ਵੀ ਨੁੱਕਰੇ ਹੋਵੋ ਜੇ ਮੌਕਾ ਮਿਲੇ ਤਾਂ ਛੱਠ ਦੇ ਤਿਉਹਾਰ ’ਚ ਜ਼ਰੂਰ ਹਿੱਸਾ ਲਵੋ।’ ਉਨ੍ਹਾਂ ਤਿਉਹਾਰਾਂ ਮੌਕੇ ਦੇਸ਼ ਵਾਸੀਆਂ ਨੂੰ ਲਿਖੇ ਪੱਤਰ ਨੂੰ ਯਾਦ ਕਰਦਿਆਂ ਕਿਹਾ ਕਿ ਦੇਸ਼ ਦੀਆਂ ਪ੍ਰਾਪਤੀਆਂ ਨਾਲ ਇਸ ਵਾਰ ਤਿਉਹਾਰਾਂ ਦੀ ਰੌਣਕ ਪਹਿਲਾਂ ਨਾਲੋਂ ਵੱਧ ਗਈ ਹੈ। ਮੋਦੀ ਨੇ ਕੋਮਰਾਮ ਭੀਮ ਦੇ ਹੌਸਲੇ ਦੀ ਸ਼ਲਾਘਾ ਕੀਤੀ ਜਿਸ ਨੇ ਹੈਦਰਾਬਾਦ ਦੇ ਨਿਜ਼ਾਮ ਦੇ ਜ਼ੁਲਮਾਂ ਖ਼ਿਲਾਫ਼ ਲੜਾਈ ਲੜੀ ਸੀ ਅਤੇ ਖਿੱਤੇ ’ਚ ਕਿਸਾਨਾਂ ਦੀਆਂ ਫਸਲਾਂ ਜ਼ਬਤ ਕਰਨ ਲਈ ਉਸ ਵੱਲੋਂ ਭੇਜੇ ਗਏ ਇੱਕ ਅਧਿਕਾਰੀ ਨੂੰ ਮਾਰ ਮੁਕਾਇਆ ਸੀ। ਮੋਦੀ ਨੇ ਕਿਹਾ ਕਿ 15 ਨਵੰਬਰ ਨੂੰ ਦੇਸ਼ ਭਗਵਾਨ ਬਿਰਸਾ ਮੁੰਡਾ ਦੀ ਜੈਅੰਤੀ ਨੂੰ ‘ਜਨਜਾਤੀ ਗੌਰਵ ਦਿਵਸ ਵਜੋਂ ਮਨਾਏਗਾ।’ ਉਨ੍ਹਾਂ ਕਿਹਾ, ‘ਭਗਵਾਨ ਬਿਰਸਾ ਮੁੰਡਾ ਤੇ ਕੋਮਰਾਮ ਭੀਮ ਦੀ ਤਰ੍ਹਾਂ ਸਾਡੇ ਆਦਿਵਾਸੀ ਭਾਈਚਾਰਿਆਂ ’ਚ ਕਈ ਹੋਰ ਮਹਾਨ ਹਸਤੀਆਂ ਹੋਈਆਂ ਹਨ। ਮੇਰੀ ਅਪੀਲ ਹੈ ਕਿ ਤੁਸੀਂ ਉਨ੍ਹਾਂ ਬਾਰੇ ਜ਼ਰੂਰ ਪੜ੍ਹੋ।’

Advertisement

‘ਕੋਰਾਪੁਟ ਕੌਫੀ ਉੜੀਸਾ ਦਾ ਮਾਣ’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਰਾਪੁਟ ਕੌਫੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੌਫੀ ਅਸਲ ਵਿੱਚ ਬਹੁਤ ਸਵਾਦ ਹੈ ਅਤੇ ਉੜੀਸਾ ਦਾ ਮਾਣ ਹੈ। ਉਨ੍ਹਾਂ ਕਿਹਾ, ‘ਚਾਹ ਨਾਲ ਮੇਰੀ ਨੇੜਤਾ ਤਾਂ ਸਾਰੇ ਜਾਣਦੇ ਹਨ ਪਰ ਅੱਜ ਮੈਂ ਸੋਚਿਆ ਕਿ ਕਿਉਂ ਨਾ ‘ਮਨ ਕੀ ਬਾਤ’ ਵਿੱਚ ਕੌਫੀ ’ਤੇ ਚਰਚਾ ਕੀਤੀ ਜਾਵੇ। ਤੁਹਾਨੂੰ ਯਾਦ ਹੋਵੇਗਾ ਕਿ ਬੀਤੇ ਸਾਲ ਮੈਂ ਅਰਾਕੂ ਕੌਫੀ ਬਾਰੇ ਗੱਲ ਕੀਤੀ ਸੀ।’ ਉੜੀਸਾ ਦੇ ਲੋਕਾਂ ਨੇ ਮੈਨੂੰ ਕੌਫੀ ਬਾਰੇ ਪੱਤਰ ਲਿਖਿਆ ਹੈ। ਮੋਦੀ ਨੇ ਕਿਹਾ, ‘ਮੈਨੂੰ ਦੱਸਿਆ ਗਿਆ ਹੈ ਕਿ ਕੋਰਾਪੁਟ ਕੌਫੀ ਦਾ ਸਵਾਦ ਬਹੁਤ ਵਧੀਆ ਹੁੰਦਾ ਹੈ ਅਤੇ ਇੰਨਾ ਹੀ ਨਹੀਂ ਕੌਫੀ ਦੀ ਖੇਤੀ ਲੋਕਾਂ ਨੂੰ ਵੀ ਫਾਇਦਾ ਪਹੁੰਚਾ ਰਹੀ ਹੈ।’ ਉਨ੍ਹਾਂ ਕਿਹਾ ਕਿ ਭਾਰਤੀ ਕੌਫੀ ਦੁਨੀਆ ਭਰ ’ਚ ਪਸੰਦ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਕਰਨਾਟਕ, ਤਾਮਿਲਨਾਡੂ ਤੇ ਕੇਰਲਾ ਜਿਹੇ ਰਾਜਾਂ ਦਾ ਜ਼ਿਕਰ ਕੀਤਾ ਜਿੱਥੇ ਕੌਫੀ ਦੀ ਖੇਤੀ ਕੀਤੀ ਜਾਂਦੀ ਹੈ।

 

 

Advertisement
Show comments