ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਅਪਰੇਸ਼ਨ ਸਿੰਧੂਰ’ ਭਾਰਤੀ ਹਵਾਈ ਸੈਨਾ ਦੀ ਬੇਮਿਸਾਲ ਬਹਾਦਰੀ ਦਾ ਵੱਡਾ ਪ੍ਰਮਾਣ: ਹਵਾਈ ਸੈਨਾ ਮੁਖੀ

ਹੈਦਰਾਬਾਦ, 14 ਜੂਨ ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਸ਼ੁਰੂ ਕੀਤਾ ਗਿਆ ‘ਅਪਰੇਸ਼ਨ ਸਿੰਧੂਰ’ ਭਾਰਤੀ ਹਵਾਈ ਸੈਨਾ ਦੀ ਬੇਮਿਸਾਲ ਬਹਾਦਰੀ ਦਾ ਇੱਕ ਵੱਡਾ ਪ੍ਰਮਾਣ ਹੈ। ਉਨ੍ਹਾਂ ਇਹ ਵੀ...
ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ੲੈਪੀ ਸਿੰਘ। ਫੋਟੋ:ਪੀਟੀਆਈ
Advertisement

ਹੈਦਰਾਬਾਦ, 14 ਜੂਨ

ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਏਪੀ ਸਿੰਘ ਨੇ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਸ਼ੁਰੂ ਕੀਤਾ ਗਿਆ ‘ਅਪਰੇਸ਼ਨ ਸਿੰਧੂਰ’ ਭਾਰਤੀ ਹਵਾਈ ਸੈਨਾ ਦੀ ਬੇਮਿਸਾਲ ਬਹਾਦਰੀ ਦਾ ਇੱਕ ਵੱਡਾ ਪ੍ਰਮਾਣ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕਾਰਵਾਈ ਨੇ ਤੇਜ਼, ਸਟੀਕ ਅਤੇ ਫੈਸਲਾਕੂੰਨ ਹਮਲਾ ਕਰਨ ਦੀ ਆਈਏਐੱਫ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ।

Advertisement

ਏਅਰ ਫੋਰਸ ਅਕੈਡਮੀ ਵਿਖੇ ਕੰਬਾਈਨਡ ਗ੍ਰੈਜੂਏਸ਼ਨ ਪਰੇਡ (ਸੀਜੀਪੀ) ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ ਕਿ ‘ਅਪਰੇਸ਼ਨ ਸਿੰਧੂਰ’ ਨੇ ਹਥਿਆਰਬੰਦ ਸੈਨਾਵਾਂ ਦੇ ਅੰਦਰ ਉੱਤਮ ਤਾਲਮੇਲ ਅਤੇ ਏਕੀਕਰਨ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ, ‘‘ਅਪਰੇਸ਼ਨ ਸਿੰਧੂਰ ਭਾਰਤੀ ਹਵਾਈ ਸੈਨਾ ਦੀ ਬੇਮਿਸਾਲ ਬਹਾਦਰੀ ਦਾ ਇੱਕ ਵੱਡਾ ਪ੍ਰਮਾਣ ਹੈ ਜਿੱਥੇ ਅਸੀਂ ਦੁਸ਼ਮਣ ਨੂੰ ਤੇਜ਼, ਸਟੀਕ ਅਤੇ ਫੈਸਲਾਕੁੰਨ ਹਮਲਾ ਕਰਨ ਦੀ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਤੁਹਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਹਵਾਈ ਸੈਨਾ ਹਮੇਸ਼ਾ ਪਹਿਲਾ ਜਵਾਬ ਦੇਣ ਵਾਲੀ ਰਹੀ ਹੈ ਅਤੇ ਰਹੇਗੀ।’’

ਹਵਾਈ ਫੌਜ ਮੁਖੀ ਨੇ ਕਿਹਾ, ‘‘ਭਾਰਤ ਦੇ ਹਰੇਕ ਨਾਗਰਿਕ ਦੇ ਭਰੋਸੇ ’ਤੇ ਖਰਾ ਉਤਰਨਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਸਾਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ"। ਇਹ ਸਮਾਗਮ ਭਾਰਤੀ ਹਵਾਈ ਸੈਨਾ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਫਲਾਈਟ ਕੈਡਿਟਾਂ ਦੀ ਪ੍ਰੀ-ਕਮਿਸ਼ਨਿੰਗ ਸਿਖਲਾਈ ਦੇ ਸਫਲਤਾਪੂਰਵਕ ਸੰਪੂਰਨਤਾ ਲਈ ਮਨਾਇਆ ਗਿਆ। -ਪੀਟੀਆਈ

Advertisement