ਅਪਰੇਸ਼ਨ ਸਿੰਧੂਰ ਭਾਰਤ ਦੇ ਬੇਮਿਸਾਲ ਹੁਨਰ ਦਾ ਪ੍ਰਤੱਖ ਪ੍ਰਮਾਣ : ਏਅਰ ਚੀਫ਼
ਚੀਫ ਆਫ ਏਅਰ ਸਟਾਫ ਏਅਰ ਚੀਫ ਮਾਰਸ਼ਲ Chief of the Air Staff, Air Chief Marshal ਅਮਰਪ੍ਰੀਤ ਸਿੰਘ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਭਾਰਤ ਦੀ ਸਮਰੱਥਾ ਅਤੇ ਭਾਰਤੀ ਸੈਨਿਕ ਬਲਾਂ ਦੀ ਦੁਸ਼ਮਣ ਨੂੰ ਤੇਜ਼, ਸਟੀਕ ਅਤੇ ਫ਼ੈਸਲਾਕੁਨ ਹਮਲੇ ਕਰਨ ਦੀ ਸਮਰੱਥਾ ਦਾ ਇੱਕ ਚਮਕਦਾਰ ਤੇ ਪ੍ਰਤੱਖ ਸਬੂਤ ਹੈ।
ਇੱਥੇ ਆਫੀਸਰਜ਼ ਟਰੇਨਿੰਗ ਅਕੈਡਮੀ ਦੀ ਪਾਸਿੰਗ ਆਊਟ ਪਰੇਡ ਦਾ ਜਾਇਜ਼ਾ ਲੈਣ ਤੋਂ ਬਾਅਦ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਨੇ ਤਿੰਨਾਂ ਸੈਨਾਵਾਂ ਵਿਚਕਾਰ ਬੇਮਿਸਾਲ ਤਾਲਮੇਲ, ਹਥਿਆਰਬੰਦ ਬਲਾਂ ਅਤੇ ਹੋਰ ਏਜੰਸੀਆਂ ਨਾਲ ਤਾਲਮੇਲ ਤੇ ਏਕੀਕਰਨ ਦਾ ਪ੍ਰਦਰਸ਼ਨ ਕੀਤਾ।
ਕੁੱਲ 130 ਅਫਸਰ ਕੈਡੇਟ ਅਤੇ 25 ਮਹਿਲਾ ਅਫਸਰ ਕੈਡੇਟ ਭਾਰਤੀ ਫੌਜ ਦੇ ਵੱਖ-ਵੱਖ ਸ਼ਾਖਾਵਾਂ ਤੇ ਸੇਵਾਵਾਂ ਵਿੱਚ ਕਮਿਸ਼ਨ ਪ੍ਰਾਪਤ ਕਰ ਚੁੱਕੇ ਹਨ ਜਦੋਂ ਕਿ ਨੌਂ ਮਿੱਤਰ ਮੁਲਕਾਂ ਦੀਆਂ 9 ਅਤੇ 12 ਮਹਿਲਾ ਵਿਦੇਸ਼ੀ ਅਫਸਰ ਕੈਡੇਟਾਂ ਨੇ ਆਪਣੀ ਸਿਖਲਾਈ ਸਫਲਤਾਪੂਰਵਕ ਪੂਰੀ ਕੀਤੀ, ਜਿਸ ਨੇ ਕੌਮਾਂਤਰੀ ਸਰਹੱਦਾਂ ਦੇ ਪਾਰ ਦੋਸਤੀ ਅਤੇ ਸਹਿਯੋਗ ਨੂੰ ਵਧਾਇਆ।
ਇਕੱਠ ਨੂੰ ਸੰਬੋਧਨ ਕਰਦਿਆਂ ਚੀਫ ਆਫ ਏਅਰ ਸਟਾਫ ਏਅਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਕਿਹਾ, ‘‘ਜਿਵੇਂ ਕਿ ਅਸੀਂ ਭਵਿੱਖ ਵੱਲ ਵੇਖਦੇ ਹਾਂ, ਦੋ ਗੱਲਾਂ ਤੈਅ ਹਨ ਇੱਕ ਯੁੱਧ ਦਾ ਤੇਜ਼ੀ ਨਾਲ ਵਿਕਸਤ ਹੋ ਰਿਹਾ ਚਰਿੱਤਰ ਅਤੇ ਫੌਜੀ ਸ਼ਕਤੀ ਦੀ ਵਧਦੀ ਸਾਰਥਕਤਾ। ਅਪਰੇਸ਼ਨ ਸਿੰਧੂਰ ਸਾਡੀ ਬੇਮਿਸਾਲ ਬਹਾਦਰੀ ਦਾ ਇੱਕ ਬੇਮਿਸਾਲ ਪ੍ਰਮਾਣ ਹੈ।’’
ਉਨ੍ਹਾਂ ਕਿਹਾ, “ਇਨ੍ਹਾਂ ਬਲਾਂ ਦੇ ਭਵਿੱਖ ਦੇ ਤੌਰ ’ਤੇ ਇਹ ਸਮਝਣਾ ਚਾਹੀਦਾ ਹੈ ਕਿ ਰੱਖਿਆ ਬਲ ਹਮੇਸ਼ਾ ਪਹਿਲਾ ਜਵਾਬਦੇਹ ਰਹੇ ਹਨ ਅਤੇ ਹਮੇਸ਼ਾ ਰਹਿਣਗੇ।” -