ਇਸ ਸਾਲ ਦੇ ਅੰਤ ਤੱਕ ਦਿੱਲੀ ’ਚ ਪਹਿਲਾ ਦਫ਼ਤਰ ਖੋਲ੍ਹੇਗਾ ਓਪਨਏਆਈ
ਓਪਨਏਆਈ ਦੀ ਯੋਜਨਾ ਇਸ ਸਾਲ ਦੇ ਅਖੀਰ ਵਿੱਚ ਕੌਮੀ ਰਾਜਧਾਨੀ ’ਚ ਆਪਣਾ ਪਹਿਲਾ ਭਾਰਤੀ ਦਫ਼ਤਰ ਸਥਾਪਤ ਕਰਨ ਦੀ ਹੈ। ਕੰਪਨੀ ਨੇ ਅੱਜ ਇਹ ਜਾਣਕਾਰੀ ਦਿੱਤੀ। ਬਿਆਨ ਅਨੁਸਾਰ ਇਹ ਕਦਮ ਅਜਿਹੇ ਬਾਜ਼ਾਰ ’ਚ ਏਆਈ ਉਪਕਰਨਾਂ ਦੀ ਤੇਜ਼ੀ ਨਾਲ ਵਧਦੀ ਮਕਬੂਲੀਅਤ ਨੂੰ...
Advertisement
ਓਪਨਏਆਈ ਦੀ ਯੋਜਨਾ ਇਸ ਸਾਲ ਦੇ ਅਖੀਰ ਵਿੱਚ ਕੌਮੀ ਰਾਜਧਾਨੀ ’ਚ ਆਪਣਾ ਪਹਿਲਾ ਭਾਰਤੀ ਦਫ਼ਤਰ ਸਥਾਪਤ ਕਰਨ ਦੀ ਹੈ। ਕੰਪਨੀ ਨੇ ਅੱਜ ਇਹ ਜਾਣਕਾਰੀ ਦਿੱਤੀ। ਬਿਆਨ ਅਨੁਸਾਰ ਇਹ ਕਦਮ ਅਜਿਹੇ ਬਾਜ਼ਾਰ ’ਚ ਏਆਈ ਉਪਕਰਨਾਂ ਦੀ ਤੇਜ਼ੀ ਨਾਲ ਵਧਦੀ ਮਕਬੂਲੀਅਤ ਨੂੰ ਉਭਾਰਦਾ ਹੈ ਜੋ ਚੈਟਜੀਪੀਟੀ ਲਈ ਅਮਰੀਕਾ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਤੇ ਸਭ ਤੋਂ ਤੇਜ਼ੀ ਨਾਲ ਵਧਦੇ ਬਾਜ਼ਾਰਾਂ ’ਚੋਂ ਇੱਕ ਹੈ। ਓਪਨਏਆਈ ਨੇ ਕਿਹਾ ਕਿ ਉਸ ਨੇ ਭਾਰਤ ’ਚ ਅਧਿਕਾਰਤ ਤੌਰ ’ਤੇ ਇਕਾਈ ਸਥਾਪਤ ਕਰ ਲਈ ਹੈ ਅਤੇ ਨਾਲ ਹੀ ਸਮਰਪਿਤ ਸਥਾਨਕ ਟੀਮ ਦੀ ਨਿਯੁਕਤੀ ਸ਼ੁਰੂ ਹੋ ਗਈ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਦਫ਼ਤਰ ਖੋਲ੍ਹਣਾ ਭਾਰਤ-ਏਆਈ ਮਿਸ਼ਨ ਲਈ ਓਪਨਏਆਈ ਦੀ ਹਮਾਇਤ ਤੇ ਭਾਰਤ ਲਈ ਏਆਈ ਦੇ ਨਿਰਮਾਣ ਲਈ ਸਰਕਾਰ ਨਾਲ ਭਾਈਵਾਲੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
Advertisement
Advertisement