Online Gaming Fraud: ਮੁੰਬਈ ਦੇ ਵਿਅਕਤੀ ਨੇ 13 ਕਰੋੜ ਰੁਪਏ ਲੁਟਾਏ
ਮੁੰਬਈ ਦੇ ਇੱਕ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਹ ਆਨਲਾਈਨ ਗੇਮਿੰਗ ਧੋਖਾਧੜੀ ਵਿੱਚ ਲਗਭਗ 13 ਕਰੋੜ ਰੁਪਏ ਹਾਰ ਗਿਆ, ਜਿਸ ਦੀ ਹੁਣ ਮੁੰਬਈ ਸਾਈਬਰ ਪੁਲੀਸ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਜਾਂਚ ਅਧੀਨ ਹੈ।
ਵਿਅਕਤੀ ਨੇ ਦੱਸਿਆ ਕਿ ਉਸ ਨੇ COVID-19 ਮਹਾਮਾਰੀ ਦੌਰਾਨ ਪਹਿਲੀ ਵਾਰ ਗੇਮ ਵਿੱਚ 500 ਰੁਪਏ ਲਗਾਏ ਸੀ। ਸਮੇਂ ਦੇ ਨਾਲ ਉਸ ਨੇ ਕਮਾਈ ਕਰਨ ਦੀ ਉਮੀਦ ਵਿੱਚ ਆਪਣਾ ਨਿਵੇਸ਼ ਵਧਾ ਦਿੱਤਾ। ਸਾਲਾਂ ਦੀ ਸਖ਼ਤ ਮਿਹਨਤ ਨਾਲ ਕਮਾਈ ਉਸ ਦੀ ਜ਼ਿੰਦਗੀ ਭਰ ਦੀ ਸਾਰੀ ਜਮ੍ਹਾਂ-ਪੂੰਜੀ ਇਸ ਗੇਮ ਵਿੱਚ ਲੱਗ ਗਈ।
ਵਿਅਕਤੀ ਨੇ ਦੱਸਿਆ ਕਿ ਆਨਲਾਈਨ ਗੇਮਿੰਗ ਐਪਸ ਵੱਖ ਵੱਖ ਨਾਵਾਂ ਹੇਠ ਚਲਾਈਆਂ ਜਾਂਦੀਆਂ ਹਨ ਅਤੇ ਕਈ ਉਪਭੋਗਤਾ ਬਣਾ ਕੇ ਭੰਬਲਭੂਸੇ ’ਚ ਪਾਇਆ ਜਾਂਦਾ ਹੈ। ਉਸ ਨੇ ਦੱਸਿਆ, ‘‘ਆਨਲਾਈਨ ਸੱਟੇਬਾਜ਼ੀ ਐਪ ਜਾਂਚ ਅਧੀਨ ਸੀ। ਈਡੀ ਵੀ ਇਸ ਦੀ ਜਾਂਚ ਕਰ ਰਹੀ ਹੈ। 15,000 ਕਰੋੜ ਤੋਂ ਵੱਧ ਦੀ ਰਿਪੋਰਟ ਕੀਤੀ ਗਈ ਹੈ।’’
ਪੀੜਤ ਨੇ ਦੱਸਿਆ, ‘‘2021 ਵਿੱਚ, ਸਾਨੂੰ ਇਹ ਇਸ਼ਤਿਹਾਰ ਮਿਲਿਆ। ਉੱਥੇ ਬਹੁਤ ਸਾਰੀਆਂ ਅਰਜ਼ੀਆਂ ਹਨ...ਅਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਅਰਜ਼ੀ ਅਸਲੀ ਹਨ ਜਾਂ ਕਾਨੂੰਨੀ। ਉਨ੍ਹਾਂ ਕੋਲ ਕਈ ਬੈਂਕ ਖਾਤੇ ਹਨ। ਉਨ੍ਹਾਂ ਕੋਲ 5-6 ਗੇਮਿੰਗ ਪਲੈਟਫਾਰਮ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਇਹ ਸਾਰੇ ਹਨ। ਸਾਰੀਆਂ ਗੇਮਾਂ ਇੱਕੋ ਜਿਹੀਆਂ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਸਰਵਰ ਇੱਕੋ ਜਿਹੇ ਹਨ।’’
ਵਿਅਕਤੀ ਮੁਤਾਬਿਕ ਪਲੈਟਫਾਰਮ ਵੈੱਬਸਾਈਟਾਂ ’ਤੇ roulette ਅਤੇ ludo ਵਰਗੀਆਂ ਗੇਮਾਂ ਦੀ ਪੇਸ਼ਕਸ਼ ਕਰਦੇ ਸਨ। ਪੀੜਤ ਨੇ ਗੇਮਿੰਗ ਐਪ ਖ਼ਿਲਾਫ਼ ਐੱਫਆਈਆਰ ਵੀ ਦਰਜ ਕਰਵਾਈ।
ਪੀੜਤ ਨੇ ਦੱਸਿਆ ਕਿ ਉਸ ਨੇ ਸ਼ੁਰੂ ਵਿੱਚ 50 ਲੱਖ ਰੁਪਏ ਜਮ੍ਾਂ ਕਰਵਾਏ ਸਨ ਅਤੇ profit-sharing ਬੋਨਸ ਦਾ ਵਾਅਦਾ ਕੀਤਾ ਗਿਆ ਸੀ। ਉਸ ਨੇ ਦੱਸਿਆ, ‘‘ਅਸੀਂ roulette ਵਿੱਚ ਨਿਵੇਸ਼ ਕਰਦੇ ਸੀ। ਉਨ੍ਹਾਂ ਕਿ ਅਸੀਂ ਤੁਹਾਨੂੰ ਨਿਵੇਸ਼ ਦੇ ਨਾਮ ’ਤੇ ਕੁਝ profit-sharing ਬੋਨਸ ਦੇਵਾਂਗੇ। ਪਰ ਉਨ੍ਹਾਂ ਸਾਨੂੰ ਇਹ ਕਦੇ ਨਹੀਂ ਦਿੱਤਾ।’’
ਉਸ ਨੇ ਚੇਤੇ ਕੀਤਾ ਕਿ ਕਿਵੇਂ ਧੋਖੇਬਾਜ਼ਾਂ ਨੇ ਉਸ ਦਾ ਖਾਤਾ ਬਲਾਕ ਕਰਨ ਤੋਂ ਪਹਿਲਾਂ ਉਸ ਨੂੰ ਛੋਟੀਆਂ ਰਕਮਾਂ ਕਢਵਾਉਣ ਦੀ ਇਜਾਜ਼ਤ ਦਿੱਤੀ।
ਉਸ ਨੇ ਦੱਸਿਆ, ‘‘ਸਾਡੇ ਕੋਲ 50 ਲੱਖ ਰੁਪਏ ਜਮ੍ਹਾਂ ਸਨ। ਜਦੋਂ ਅਸੀਂ ਪੈਸੇ ਕਢਵਾਉਂਦੇ ਸੀ, ਤਾਂ ਉਹ ਸਾਨੂੰ ਪਹਿਲਾਂ ਦੋ ਲੱਖ ਰੁਪਏ ਕਢਵਾਉਣ ਲਈ ਕਹਿੰਦੇ ਸਨ। ਉਸ ਤੋਂ ਬਾਅਦ ਸਾਨੂੰ ਹਰ ਰੋਜ਼ ਆਪਣੇ ਪੈਸੇ ਵਾਪਸ ਲੈਣੇ ਪੈਂਦੇ ਸਨ। ਦੂਜੇ ਦਿਨ, ਅਸੀਂ 75,000 ਕੱਢੇ। ਤੀਜੇ ਦਿਨ, ਅਸੀਂ 50,000 ਕੱਢੇ। ਚੌਥੇ ਦਿਨ ਉਨ੍ਹਾਂ ਸਾਨੂੰ ਬਲਾਕ ਕਰ ਦਿੱਤਾ। ਫਿਰ ਉਨ੍ਹਾਂ ਸਾਨੂੰ ਕੇਵਾਈਸੀ ਕਰਨ ਲਈ ਕਿਹਾ। ਜਦੋਂ ਅਸੀਂ ਕੇਵਾਈਸੀ ਕਰਦੇ ਸੀ ਤਾਂ ਉਹ ਸਾਨੂੰ ਦੁਬਾਰਾ ਕਰਨ ਲਈ ਕਹਿੰਦੇ ਸਨ।’’
ਪੀੜਤ ਨੇ ਅਫਸੋਸ ਜ਼ਾਹਿਰ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ। ਉਸ ਨੇ ਕਿਹਾ, ‘‘ਮੈਂ ਸਰਕਾਰ ਤੋਂ ਇਨਸਾਫ਼ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੇਰਾ ਪੈਸਾ ਵਾਪਸ ਕੀਤਾ ਜਾਵੇ। ਇਹ ਸਰਕਾਰ ਨੂੰ ਮੇਰੀ ਮੁੱਖ ਬੇਨਤੀ ਹੈ।’’
ਇਹ ਧੋਖਾਧੜੀ, ਜਿਸ ਵਿੱਚ ਹਜ਼ਾਰਾਂ ਪੀੜਤ ਅਤੇ 15,000 ਕਰੋੜ ਰੁਪਏ ਤੋਂ ਵੱਧ ਦੇ ਲੈਣ-ਦੇਣ ਸ਼ਾਮਲ ਸਨ, ਸਾਈਬਰ ਪੁਲੀਸ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੁਆਰਾ ਸਾਂਝੀ ਜਾਂਚ ਅਧੀਨ ਹੈ। ਅਗਲੀ ਜਾਂਚ ਅਜੇ ਵੀ ਜਾਰੀ ਹੈ।