ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁੰਬਈ ’ਚ ਗਣਪਤੀ ਵਿਸਰਜਨ ਮੌਕੇ ਕਰੰਟ ਲੱਗਣ ਨਾਲ ਇਕ ਮੌਤ, ਪੰਜ ਜ਼ਖ਼ਮੀ

ਮੁੰਬਈ ਵਿਚ ਐਤਵਾਰ ਸਵੇਰੇ ਗਣਪਤੀ ਦੀ ਮੂਰਤੀ ਨੂੰ ਜਲ ਵਿਸਰਜਨ ਲਈ ਲਿਜਾਣ ਮੌਕੇ ਬਿਜਲੀ ਦੀ ਤਾਰ ਦੇ ਸੰਪਰਕ ਵਿਚ ਆਉਣ ਨਾਲ ਕਰੰਟ ਲੱਗਣ ਕਰਕੇ ਇਕ ਵਿਅਕਤੀ ਦੀ ਜਾਨ ਜਾਂਦੀ ਰਹੀ ਜਦੋਂਕਿ ਪੰਜ ਹੋਰ ਜ਼ਖਮੀ ਹੋ ਗਏ। ਸਥਾਨਕ ਪੁਲੀਸ ਤੋਂ ਮਿਲੀ...
ਸੰਕੇਤਕ ਤਸਵੀਰ।
Advertisement

ਮੁੰਬਈ ਵਿਚ ਐਤਵਾਰ ਸਵੇਰੇ ਗਣਪਤੀ ਦੀ ਮੂਰਤੀ ਨੂੰ ਜਲ ਵਿਸਰਜਨ ਲਈ ਲਿਜਾਣ ਮੌਕੇ ਬਿਜਲੀ ਦੀ ਤਾਰ ਦੇ ਸੰਪਰਕ ਵਿਚ ਆਉਣ ਨਾਲ ਕਰੰਟ ਲੱਗਣ ਕਰਕੇ ਇਕ ਵਿਅਕਤੀ ਦੀ ਜਾਨ ਜਾਂਦੀ ਰਹੀ ਜਦੋਂਕਿ ਪੰਜ ਹੋਰ ਜ਼ਖਮੀ ਹੋ ਗਏ। ਸਥਾਨਕ ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਾਕੀਨਾਕਾ ਇਲਾਕੇ ਦੇ ਖੈਰਾਨੀ ਰੋਡ ’ਤੇ ਸਵੇਰੇ 10.45 ਵਜੇ ਦੇ ਕਰੀਬ ਵਾਪਰੀ ਜਦੋਂ ਇੱਕ ਲਟਕਦੀ ਬਿਜਲੀ ਦੀ ਤਾਰ ਗਲਤੀ ਨਾਲ ਗਣਪਤੀ ਮੂਰਤੀ ਨਾਲ ਟਕਰਾ ਗਈ, ਜਿਸ ਕਾਰਨ ਇਸ ਦੇ ਨੇੜੇ ਮੌਜੂਦ ਛੇ ਸ਼ਰਧਾਲੂਆਂ ਨੂੰ ਕਰੰਟ ਲੱਗ ਗਿਆ।

ਇੱਕ ਅਧਿਕਾਰੀ ਨੇ ਦੱਸਿਆ ਕਿ ਕੁਝ ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਨੇੜਲੇ ਨਿੱਜੀ ਮੈਡੀਕਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਅਤੇ ਇਨ੍ਹਾਂ ਵਿੱਚੋਂ ਇੱਕ ਨੂੰ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਸੈਵਨ ਹਿਲਜ਼ ਹਸਪਤਾਲ ਲਿਜਾਇਆ ਗਿਆ। ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਸੈਵਨ ਹਿਲਜ਼ ਹਸਪਤਾਲ ਦੇ ਡਾਕਟਰਾਂ ਨੇ ਬੀਨੂ ਸੁਕੁਮਾਰਨ ਕੁਮਾਰਨ (36) ਨੂੰ ‘ਮ੍ਰਿਤਕ’ ਐਲਾਨ ਦਿੱਤਾ। ਪੰਜ ਹੋਰਨਾਂ ਸੁਭਾਂਸ਼ੂ ਕਾਮਤ (20), ਤੁਸ਼ਾਰ ਗੁਪਤਾ (20), ਧਰਮਰਾਜ ਗੁਪਤਾ (49), ਕਰਨ ਕਨੋਜੀਆ (14) ਅਤੇ ਅਨੁਸ਼ ਗੁਪਤਾ (6) ਨੂੰ ਪੈਰਾਮਾਊਂਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

Advertisement

Advertisement
Tags :
#AccidentInMumbai#DevoteeInjured#ElectricShock#GaneshIdolImmersion#GanpatiVisarjan#LiveWire#MumbaiAccident#SakinakaMumbaiNewsਗਣਪਤੀ ਵਿਸਰਜਨਬਿਜਲੀ ਦਾ ਕਰੰਟਮੁੰਬਈ ਹਾਦਸਾਮੁੰਬਈ ਖ਼ਬਰਾਂ
Show comments