ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਇੱਕ ਸਰੀਰ, ਦੋ ਸਿਰ-ਦੋ ਦਿਲ: ਇੰਦੌਰ ਵਿੱਚ ਮਹਿਲਾ ਨੇ ਅਨੋਖੇ ਬੱਚੇ ਨੁੂੰ ਦਿੱਤਾ ਜਨਮ

ਦੋ ਸਿਰਾਂ ਤੇ ਦੋ ਦਿਲਾਂ ਵਾਲੇ ਬੱਚੇ ਨੁੂੰ ਦੇਖ ਕੇ ਡਾਕਟਰ ਵੀ ਹੈਰਾਨ
Advertisement

ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਦੇ ਮਹਾਰਾਜਾ ਤੁਕੋਜੀਰਾਓ ਹੋਲਕਰ ਹਸਪਤਾਲ (ਐੱਮਟੀਐੱਚ) ਵਿੱਖੇ ਕੁਦਰਤ ਦਾ ਅਜੀਬ ਕਰਿਸ਼ਮਾ ਵੇਖਣ ਨੁੂੰ ਮਿਲਿਆ ਹੈ। ਇੱਥੇ ਇਕ ਮਹਿਲਾ ਨੇ ਦੋ ਸਿਰਾਂ ਵਾਲੀ ਬੱਚੀ ਨੁੂੰ ਜਨਮ ਦਿੱਤਾ ਹੈ।

ਦੱਸਿਆ ਜਾ ਰਿਹਾ ਕਿ ਮਹਿਲਾ ਨੁੂੰ ਜਣੇਪਾ ਪੀੜ ਦੇ ਚਲਦਿਆਂ ਐੱਮਟੀਐੱਚ ਹਸਪਤਾਲ ਵਿਖੇ 22 ਜੁਲਾਈ ਦੀ ਰਾਤ ਨੁੂੰ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਬੱਚੀ ਦਾ ਭਾਰ ਜ਼ਿਆਦਾ ਹੋਣ ਕਰਕੇ ਮਹਿਲਾ ਦੀ ਨਾਰਮਲ ਡਿਲੀਵਰੀ ਸੰਭਵ ਨਹੀਂ ਸੀ। ਫਿਲਹਾਲ ਬੱਚੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੁੂੰ ਐਮਰਜੈਂਸੀ ਵਾਰਡ NICU ਵਿੱਚ ਰੱਖਿਆ ਗਿਆ।

Advertisement

ਡਾਕਟਰ ਨਿਤਿਸ਼ ਜੈਨ ਨੇ ਦੱਸਿਆ ਕਿ ਇੱਥੇ ਇੱਕ ਨਵਜੰਮੇ ਬੱਚੇ ਦੇ ਦੋ ਸਿਰ ਹਨ ਤੇ ਸਰੀਰ ਇੱਕ ਹੈ। ਇਸ ਨੁੂੰ ਜੁੜੇ ਹੋਏ ਜੁੜਵਾਂ ਬੱਚੇ ਕਿਹਾ ਜਾ ਸਕਦਾ ਹੈ। ਬੱਚੀ ਕਾਫ਼ੀ ਨਾਜ਼ੁਕ ਹੈ ਅਤੇ ਉਸਨੁੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਇਸ ਤੋਂ ਇਲਾਵਾ ਦੋ ਦਿਲ ਹਨ ਪਰ ਇੱਕ ਦਿਲ ਮੁੱਢਲਾ ਹੈ ਅਤੇ ਦੂਜਾ ਦਿਲ ਕੰਮ ਕਰ ਰਿਹਾ ਹੈ ਹਾਲਾਂਕਿ ਇਸਦੀ ਬਣਤਰ ਆਮ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਬੱਚੇ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਅਤੇ ਬੱਚੇ ਨੂੰ ਬਚਾਉਣਾ ਮੁਸ਼ਕਲ ਹੁੰਦਾ ਹੈ। ਬੱਚੇ ਦੇ ਅੰਗਾਂ ਨੂੰ ਹਟਾਉਣਾ ਸੰਭਵ ਨਹੀਂ ਹੈ।

ਉਨ੍ਹਾਂ ਅੱਗੇ ਕਿਹਾ ਕਿ ਬੱਚੇ ਦਾ ਇਲਾਜ ਮੁਸਲਸਲ ਚੱਲ ਰਿਹਾ ਹੈ। ਇਲਾਜ ਲਈ ਸਾਰੇ ਪ੍ਰਬੰਧ ਅਤੇ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ। ਹਾਲਾਂਕਿ ਬਚਣ ਦੀ ਸੰਭਾਵਨਾ ਅੰਗਾਂ ਦੇ ਅੰਦਰੂਨੀ ਕੰਮਕਾਜ 'ਤੇ ਨਿਰਭਰ ਕਰਦੀ ਹੈ। ਜੇ ਅੰਗ ਸਹੀ ਢੰਗ ਨਾਲ ਕੰਮ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਇਸਦੇ ਬਚਣ ਦੀ ਸੰਭਾਵਨਾ ਘਟ ਜਾਵੇਗੀ। ਇਸ ਸਮੇਂ ਮਾਪੇ ਸਦਮੇ ਵਿੱਚ ਹਨ।

ਦੂਜੇ ਪਾਸੇ ਜਣੇਪਾ ਅਤੇ ਗਾਇਨੀਕੋਲੋਜੀ ਵਿਭਾਗ ਦੇ ਐੱਚਓਡੀ ਡਾਕਟਰ ਨੀਲੇਸ਼ ਦਲਾਲ ਨੇ ਕਿਹਾ ਕਿ ਦੇਵਾਸ ਜ਼ਿਲ੍ਹੇ ਦੀ ਇੱਕ ਔਰਤ ਨੂੰ ਜਣੇਪਾ ਪੀੜ ਹੋਣ ਤੋਂ ਬਾਅਦ ਐੱਮਟੀਐੱਚ ਹਸਪਤਾਲ ਵਿੱਚ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ ਸੀ। 22 ਜੁਲਾਈ ਦੀ ਰਾਤ ਨੂੰ ਸਿਜ਼ੇਰੀਅਨ-ਸੈਕਸ਼ਨ ਡਿਲੀਵਰੀ ਰਾਹੀਂ ਇੱਕ ਬੱਚੀ ਦਾ ਜਨਮ ਹੋਇਆ ਸੀ ਅਤੇ ਇਹ ਦੋ ਸਿਰਾਂ ਵਾਲੇ ਜੁੜਵਾਂ ਬੱਚਿਆਂ ਦਾ ਮਾਮਲਾ ਹੈ। ਡਾਕਟਰ ਐਮਆਰਆਈ ਕਰਨਗੇ ਅਤੇ ਉਸ ਅਨੁਸਾਰ ਇਲਾਜ ਕਰਨਗੇ।

Advertisement
Tags :
Baby girl with two headsComplex Medical CaseMadhya PradeshMaharaja Tukojirao Holkar Hospital