ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਓਮਾਨ: ਸਮੁੰਦਰੀ ਤੇਲ ਟੈਂਕਰ ਪਲਟਣ ਕਾਰਨ ਲਾਪਤਾ 16 ਜਣਿਆਂ ’ਚੋਂ 7 ਭਾਰਤੀਆਂ ਸਣੇ ਅੱਠ ਨੂੰ ਬਚਾਇਆ

ਚਾਲਕ ਟੀਮ ਦੇ ਲਾਪਤਾ ਬਾਕੀ ਮੈਂਬਰਾਂ ਨੂੰ ਬਚਾਉਣ ਲਈ ਮੁਹਿੰਮ ਜਾਰੀ; ਬਚਾਏ ਗਏ ਵਿਅਕਤੀਆਂ ’ਚ ਇੱਕ ਸ੍ਰੀਲੰਕਾ ਦਾ ਨਾਗਰਿਕ ਵੀ ਸ਼ਾਮਲ
Photo for representational purpose only. iStock
Advertisement

ਨਵੀਂ ਦਿੱਲੀ/ਦੁਬਈ/ਮਸਕਟ, 17 ਜੁਲਾਈ

ਅਫਰੀਕੀ ਮੁਲਕ ਕੋਮੋਰੋਸ ਦੇ ਝੰਡੇ ਵਾਲੇ ਇੱਕ ਢੋਆ-ਢੁਆਈ ਵਾਲੇ ਸਮੁੰਦਰੀ ਬੇੜੇ ਦੇ ਤਿੰਨ ਦਿਨ ਪਹਿਲਾਂ ਓਮਾਨ ਦੇ ਸਾਹਿਲ ’ਤੇ ਡੁੱਬਣ ਮਗਰੋਂ ਉਸ ’ਤੇ ਸਵਾਰ 13 ਭਾਰਤੀਆਂ ’ਚੋਂ 8 ਜਣਿਆਂ ਨੂੰ ਅੱਜ ਬਚਾਅ ਲਿਆ ਗਿਆ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਐੱਮਟੀ ਫਾਲਕਨ ਪ੍ਰੈਸਟੀਜ ਨਾਂ ਦਾ ਇਹ ਜਹਾਜ਼ 14 ਜੁਲਾਈ ਨੂੰ ਡੁੱਬਿਆ ਸੀ। ਜਾਣਕਾਰੀ ਮੁਤਾਬਕ ਓਮਾਨ ਦੇ ਤੱਟ 'ਤੇ ਤੇਲ ਟੈਂਕਰ ਪਲਟਣ ਕਾਰਨ ਚਾਲਕ ਦਲ ਦੇ 16 ਮੈਂਬਰ ਲਾਪਤਾ ਸਨ, ਜਿਨ੍ਹਾਂ ਵਿਚ 13 ਭਾਰਤੀ ਅਤੇ 3 ਸ੍ਰੀਲੰਕਾਈ ਸਨ। ਓਮਾਨ ਦੇ ਮਰੀਨ ਸਕਿਓਰੀਟੀ ਸੈਂਟਰ ਨੇ 'ਐਕਸ' 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਕੋਮੋਰੋਸ ਝੰਡੇ ਵਾਲਾ ਤੇਲ ਟੈਂਕਰ ਰਾਸ ਮਦਰਕਾ ਤੋਂ 25 ਨੌਟੀਕਲ ਮੀਲ ਦੱਖਣ ਪੂਰਬ ਵਿੱਚ ਬੰਦਰਗਾਹ ਸ਼ਹਿਰ ਦੁਕਮ ਦੇ ਨੇੜੇ ਪਲਟ ਗਿਆ। ਮਰੀਨ ਟਰੈਫਿਕ ਵੈੱਬਸਾਈਟ ਮੁਤਾਬਕ ਹਮਰੀਆ ਦੀ ਬੰਦਰਗਾਹ ਤੋਂ ਰਵਾਨਾ ਹੋਇਆ ਤੇਲ ਟੈਂਕਰ ਯਮਨ ਦੇ ਬੰਦਰਗਾਹ ਸ਼ਹਿਰ ਅਦਨ ਵੱਲ ਜਾ ਰਿਹਾ ਸੀ। -ਪੀਟੀਆਈ

Advertisement

 

Advertisement
Tags :
Oil TankerOman Coast
Show comments