ਤੇਲ ਦੇਖੋ ਤੇ ਤੇਲ ਦੀ ਧਾਰ: ਰੂਸ ਤੋਂ ਕੱਚੇ ਤੇਲ ਦੀ ਖ਼ਰੀਦ ਜਾਰੀ ਰੱਖੇਗਾ ਭਾਰਤ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਵੱਲੋਂ ਰੂਸ ਤੋਂ ਕੱਚਾ ਤੇਲ ਖ਼ਰੀਦੇ ਜਾਣ ’ਤੇ ਭਾਵੇਂ ਨਾਰਾਜ਼ਗੀ ਜਤਾਈ ਹੈ ਪਰ ਭਾਰਤੀ ਤੇਲ ਕੰਪਨੀਆਂ ਨੇ ਰੂਸ ਤੋਂ ਤੇਲ ਖ਼ਰੀਦਣਾ ਬੰਦ ਨਹੀਂ ਕੀਤਾ ਹੈ। ਉਧਰ ਟਰੰਪ ਨੇ ਕਿਹਾ ਕਿ ਉਨ੍ਹਾਂ ਸੁਣਿਆ ਹੈ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖ਼ਰੀਦੇਗਾ। ਟਰੰਪ ਨੇ ਇਸ ਦੀ ਇੱਕ ਚੰਗੇ ਕਦਮ ਵਜੋਂ ਸ਼ਲਾਘਾ ਕੀਤੀ ਪਰ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾਕ੍ਰਮ ’ਤੇ ਪੱਕਾ ਯਕੀਨ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਤੇਲ ਸਪਲਾਈ ਦੇ ਫ਼ੈਸਲੇ ਕੀਮਤ, ਕੱਚੇ ਤੇਲ ਦੇ ਗ੍ਰੇਡ, ਲੌਜਿਸਟਿਕਸ ਅਤੇ ਹੋਰ ਆਰਥਿਕ ਕਾਰਨਾਂ ’ਤੇ ਨਿਰਭਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਚੁਣੌਤੀ ਵਾਲੇ ਮਾਹੌਲ ’ਚ ਭਾਰਤ ਕੱਚੇ ਤੇਲ ਦੀ ਦਰਾਮਦ ਲਈ ਰੂਸ ’ਤੇ ਨਿਰਭਰ ਹੈ ਕਿਉਂਕਿ ਉਹ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਊਰਜਾ ਖਪਤਕਾਰ ਹੈ। ਅਮਰੀਕਾ ਨੇ ਭਾਰਤ ’ਤੇ 25 ਫ਼ੀਸਦ ਟੈਰਿਫ ਲਗਾਇਆ ਹੈ ਪਰ ਇਸ ਵਿੱਚ ਉਸ ਜੁਰਮਾਨੇ ਦਾ ਜ਼ਿਕਰ ਨਹੀਂ ਹੈ ਜਿਸ ਬਾਰੇ ਟਰੰਪ ਨੇ ਕਿਹਾ ਸੀ ਕਿ ਰੂਸ ਤੋਂ ਕੱਚਾ ਤੇਲ ਅਤੇ ਫੌਜੀ ਸਾਜ਼ੋ-ਸਾਮਾਨ ਖ਼ਰੀਦਣ ਕਾਰਨ ਭਾਰਤ ’ਤੇ ਜੁਰਮਾਨਾ ਲੱਗੇਗਾ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਸ਼ੁੱਕਰਵਾਰ ਨੂੰ ਹਫ਼ਤਾਵਾਰੀ ਪ੍ਰੈੱਸ ਮਿਲਣੀ ਦੀ ਬਹਾਦਰੀ ਦਾ ਅਪਮਾਨ ਕਰਨ ਤੇ ਇੱਥੋਂ ਤੱਕ ਕਿ ‘ਅਪਰੇਸ਼ਨ ਸਿੰਧੂਰ’ ਨੂੰ ‘ਤਮਾਸ਼ਾ’ ਕਹਿਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ, ‘ਉਨ੍ਹਾਂ ਸਾਡੀਆਂ ਭੈਣਾਂ ਦੇ ਪਵਿੱਤਰ ਪ੍ਰਤੀਕ ਤੇ ਫ਼ੌਜੀਆਂ ਦੀ ਬਹਾਦਰੀ ਦਾ ਅਪਮਾਨ ਕੀਤਾ ਹੈ। ਪਹਿਲਗਾਮ ਦਹਿਸ਼ਤੀ ਹਮਲੇ ਵਿੱਚ ਜਾਨ ਗੁਆਉਣ ਵਾਲੇ 26 ਜਣਿਆਂ ਪ੍ਰਤੀ ਮੇਰੇ ਦਿਲ ’ਚ ਕਾਫ਼ੀ ਦੁੱਖ ਸੀ...ਮਹਾਦੇਵ ਦੇ ਆਸ਼ੀਰਵਾਦ ਨਾਲ ਸਾਡੀਆਂ ਧੀਆਂ ਦੇ ਸਿੰਧੂਰ ਦਾ ਬਦਲਾ ਲੈਣ ਦਾ ਮੇਰਾ ਵਾਅਦਾ ਪੂਰਾ ਹੋਇਆ ਹੈ।’ ਉਨ੍ਹਾਂ ਕਿਹਾ ਕਿ 140 ਕਰੋੜ ਮੁਲਕ ਵਾਸੀਆਂ ਦੀ ਏਕਤਾ ‘ਅਪਰੇਸ਼ਨ ਸਿੰਧੂਰ’ ਦੀ ਤਾਕਤ ਬਣੀ। ਇਸ ਦੌਰਾਨ ਵਿਰੋਧੀਆਂ ’ਤੇ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ ‘ਕਾਂਗਰਸ ਤੇ ਭਾਈਵਾਲ ਪਾਰਟੀਆਂ ਇਸ ਸੱਚ ਨੂੰ ਹਜ਼ਮ ਨਹੀਂ ਕਰ ਪਾ ਰਹੀਆਂ ਕਿ ਭਾਰਤ ਨੇ ਪਾਕਿਸਤਾਨ ’ਚ ਸਥਿਤ ਦਹਿਸ਼ਤੀ ਟਿਕਾਣਿਆਂ ਨੂੰ ਨੇਸਤੋ-ਨਾਬੂਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਾਕਿਸਤਾਨ ਦਾ ਗੁੱਸਾ ਸਮਝ ਆਉਂਦਾ ਹੈ, ਉੱਥੇ ਇਹ ਗੱਲ ਵੀ ਹੈਰਾਨ ਕਰਨ ਵਾਲੀ ਹੈ ਕਿ ਕਾਂਗਰਸ ਤੇ ‘ਸਪਾ’ ਆਗੂ ਵੀ ਇਸ ਸੱਚ ਨੂੰ ਖਪਾ ਨਹੀਂ ਪਾ ਰਹੇ।’ -ਪੀਟੀਆਈ
ਯੂਰਪੀ ਯੂਨੀਅਨ ਨੂੰ 5,841 ਟਨ ਖੰਡ ਭੇਜੇਗਾ ਭਾਰਤ
ਨਵੀਂ ਦਿੱਲੀ(ਟਨਸ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟੈਰਿਫ ਨਾਲ ਸਬੰਧਤ ਧਮਕੀਆਂ ਦੇ ਮੱਦੇਨਜ਼ਰ ਭਾਰਤ ਨੇ ਸ਼ਨਿਚਰਵਾਰ ਨੂੰ 2025-26 ਲਈ ਟੈਰਿਫ ਰੇਟ ਕੋਟਾ (ਟੀਆਰਐੱਫ) ਸਕੀਮ ਤਹਿਤ ਯੂਰਪੀ ਯੂਨੀਅਨ ਨੂੰ 5,841 ਟਨ ਖੰਡ ਦੀ ਬਰਾਮਦਗੀ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕੌਮਾਂਤਰੀ ਵਪਾਰ ਨੂੰ ਹੱਲਾਸ਼ੇਰੀ ਦੇਣ ਲਈ ਇਹ ਕਦਮ ਵਣਜ ਅਤੇ ਉਦਯੋਗ ਮੰਤਰਾਲੇ ਦੇ ਅਧੀਨ ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ ਵੱਲੋਂ ਐਲਾਨਿਆ ਗਿਆ ਹੈ। ਟੀਆਰਕਿਊ ਇੱਕ ਕੋਟਾ ਹੈ ਜੋ ਮੁਕਾਬਲਤਨ ਘੱਟ ਟੈਰਿਫ ’ਤੇ ਯੂਰਪੀ ਯੂਨੀਅਨ ਵਿੱਚ ਵਸਤਾਂ ਦੀ ਬਰਾਮਦਗੀ ਦੇ ਇੱਕ ਹਿੱਸੇ ’ਤੇ ਲਾਗੂ ਹੁੰਦਾ ਹੈ। ਕੋਟਾ ਖ਼ਤਮ ਹੋਣ ਮਗਰੋਂ ਬਰਾਮਦਗੀ ਲਈ ਵਾਧੂ ਟੈਰਿਫ ਲਾਗੂ ਹੁੰਦੇ ਹਨ। ਇਸ ਕਦਮ ਦਾ ਉਦੇਸ਼ ਖੰਡ ਦੀ ਬਰਾਮਦ ਨੂੰ ਹੁਲਾਰਾ ਦੇਣਾ, ਭਾਰਤੀ ਉਤਪਾਦਕਾਂ ਨੂੰ ਕੌਮਾਂਤਰੀ ਬਾਜ਼ਾਰ ਤੱਕ ਪਹੁੰਚ ਪ੍ਰਦਾਨ ਕਰਨਾ ਅਤੇ ਭਾਰਤ ਤੇ ਯੂਰਪੀ ਯੂਨੀਅਨ ਵਿਚਾਲੇ ਆਰਥਿਕ ਸਹਿਯੋਗ ਨੂੰ ਹੋਰ ਗੂੜ੍ਹਾ ਕਰਨਾ ਹੈ।