ਉੜੀਸਾ: ਜਬਰ-ਜਨਾਹ ਦੇ ਦੋਸ਼ ਹੇਠ ਪੁਜਾਰੀ ਗ੍ਰਿਫ਼ਤਾਰ
ਉੜੀਸਾ ਪੁਲੀਸ ਨੇ ਧੇਨਕਨਾਲ ਜ਼ਿਲ੍ਹੇ ਦੇ ਇੱਕ ਆਸ਼ਰਮ ਦੇ ਮੁੱਖ ਪੁਜਾਰੀ ਨੂੰ 35 ਸਾਲਾ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਕਮਾਕਸ਼ਿਆਨਗਰ ਥਾਣੇ ਅਧੀਨ ਪੈਂਦੇ ਮਾਤਾਕਰਗੋਲਾ ਆਸ਼ਰਮ ਵਿੱਚ ਵਾਪਰੀ। ਮਹਿਲਾ ਨੇ ਐੱਫਆਈਆਰ...
Advertisement
ਉੜੀਸਾ ਪੁਲੀਸ ਨੇ ਧੇਨਕਨਾਲ ਜ਼ਿਲ੍ਹੇ ਦੇ ਇੱਕ ਆਸ਼ਰਮ ਦੇ ਮੁੱਖ ਪੁਜਾਰੀ ਨੂੰ 35 ਸਾਲਾ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਇਹ ਘਟਨਾ ਕਮਾਕਸ਼ਿਆਨਗਰ ਥਾਣੇ ਅਧੀਨ ਪੈਂਦੇ ਮਾਤਾਕਰਗੋਲਾ ਆਸ਼ਰਮ ਵਿੱਚ ਵਾਪਰੀ। ਮਹਿਲਾ ਨੇ ਐੱਫਆਈਆਰ ਵਿੱਚ ਦੱਸਿਆ ਕਿ 4 ਅਗਸਤ ਨੂੰ ਜਦੋਂ ਉਹ ਆਸ਼ਰਮ ਦੇ ਕਮਰੇ ਵਿੱਚ ਸੌਂ ਰਹੀ ਸੀ ਤਾਂ 47 ਸਾਲਾ ਪੁਜਾਰੀ ਨੇ ਉਸ ਨਾਲ ਜਬਰ-ਜਨਾਹ ਕੀਤਾ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਧੇਨਕਨਾਲ ਜ਼ਿਲ੍ਹੇ ਦੇ ਐਡੀਸ਼ਨਲ ਐੱਸਪੀ ਸੂਰਿਆਮਣੀ ਪ੍ਰਧਾਨ ਨੇ ਦੱਸਿਆ ਕਿ ਮੁੱਖ ਪੁਜਾਰੀ ਨੂੰ ਜਬਰ-ਜਨਾਹ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰਕੇ ਸ਼ਨਿਚਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਪੁਜਾਰੀ ਨੇ ਖੁਦ ਨੂੰ ਬੇਕਸੂਰ ਦੱਸਿਆ ਹੈ।
Advertisement
Advertisement