ਕਾਂਗਰਸ ਵੱਲੋਂ ਚਾਰ ਸੂਬਿਆਂ ਵਿੱਚ ਆਬਜ਼ਰਵਰ ਨਿਯੁਕਤ
ਨਵੀਂ ਦਿੱਲੀ, 2 ਦਸੰਬਰ ਕਾਂਗਰਸ ਨੇ ਚਾਰ ਸੂਬਿਆਂ ਵਿੱਚ ਵਿਧਾਇਕ ਦਲਾਂ ਨਾਲ ਤਾਲਮੇਲ ਮੀਟਿੰਗਾਂ ਲਈ ਆਬਜ਼ਰਵਰ ਨਿਯੁਕਤ ਕੀਤੇ ਹਨ। ਰਾਜਸਥਾਨ ਲਈ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਮਧੂਸੂਦਨ ਮਿਸਤਰੀ, ਮੁਕੁਲ ਵਾਸਨਿਕ ਅਤੇ ਸ਼ਕੀਲ ਅਹਿਮਦ ਨੂੰ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ...
Advertisement
ਨਵੀਂ ਦਿੱਲੀ, 2 ਦਸੰਬਰ
ਕਾਂਗਰਸ ਨੇ ਚਾਰ ਸੂਬਿਆਂ ਵਿੱਚ ਵਿਧਾਇਕ ਦਲਾਂ ਨਾਲ ਤਾਲਮੇਲ ਮੀਟਿੰਗਾਂ ਲਈ ਆਬਜ਼ਰਵਰ ਨਿਯੁਕਤ ਕੀਤੇ ਹਨ। ਰਾਜਸਥਾਨ ਲਈ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਮਧੂਸੂਦਨ ਮਿਸਤਰੀ, ਮੁਕੁਲ ਵਾਸਨਿਕ ਅਤੇ ਸ਼ਕੀਲ ਅਹਿਮਦ ਨੂੰ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਤਿਲੰਗਾਨਾ ਲਈ ਡੀਕੇ ਸ਼ਿਵਕੁਮਾਰ, ਦੀਪਾ ਦਾਸ ਮੁਨਸ਼ੀ, ਅਜੋਏ ਕੁਮਾਰ, ਕੇ. ਮੁਰਲੀਧਰਨ ਅਤੇ ਕੇ.ਜੇ ਜੌਰਜ ਨੂੰ ਨਿਯੁਕਤ ਕੀਤਾ ਹੈ। ਛੱਤੀਸਗੜ੍ਹ ਵਿੱਚ ਅਜੈ ਮਾਕਨ, ਰਮੇਸ਼ ਚੇਨੀਥਲਾ ਅਤੇ ਪ੍ਰੀਤਮ ਸਿੰਘ ਨੂੰ ਆਬਜ਼ਰਵਰ ਵਜੋਂ ਭੇਜਿਆ ਗਿਆ ਹੈ, ਜਦਕਿ ਮੱਧ ਪ੍ਰਦੇਸ਼ ਲਈ ਪਾਰਟੀ ਆਗੂ ਅਧੀਰ ਰੰਜਨ ਚੌਧਰੀ, ਪ੍ਰਿਥਵੀਰਾਜ ਚੌਹਾਨ, ਰਾਜੀਵ ਸ਼ੁਕਲਾ ਅਤੇ ਚੰਦਰਕਾਂਤ ਹੰਡੋਰ ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਤਿੰਲਗਾਨਾ ਵਿੱਚ ਭਲਕੇ ਐਤਵਾਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਤੇ ਮਿਜ਼ੋਰਮ ਵਿੱਚ ਸੋਮਵਾਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। -ਪੀਟੀਆਈ
Advertisement
Advertisement