ਆਈ ਆਰ ਸੀ ਟੀ ਸੀ ’ਤੇ ਨਵੇਂ ਅਕਾਊਂਟਾਂ ਦੀ ਗਿਣਤੀ ਘਟੀ
ਰੇਲਵੇ ਦੀ ਵੈੱਬਸਾਈਟ ’ਤੇ ਰੋਜ਼ਾਨਾ ਨਵੇਂ ਖਾਤੇ ਬਣਾਉਣ ਵਾਲਿਆਂ ਦੀ ਗਿਣਤੀ ਇਕ ਲੱਖ ਤੋਂ ਘੱਟ ਕੇ 5000 ਰਹਿ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਅਜਿਹਾ ਰੇਲਵੇ ਵੱਲੋਂ ਯੂਜ਼ਰ ਦੀ ਪਛਾਣ ਦਾ ਪਤਾ ਲਗਾਉਣ ਲਈ ਲਗਾਏ ਗਏ ਆਧੁਨਿਕ ਸਿਸਟਮ ਕਾਰਨ ਹੋਇਆ...
Advertisement
ਰੇਲਵੇ ਦੀ ਵੈੱਬਸਾਈਟ ’ਤੇ ਰੋਜ਼ਾਨਾ ਨਵੇਂ ਖਾਤੇ ਬਣਾਉਣ ਵਾਲਿਆਂ ਦੀ ਗਿਣਤੀ ਇਕ ਲੱਖ ਤੋਂ ਘੱਟ ਕੇ 5000 ਰਹਿ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਅਜਿਹਾ ਰੇਲਵੇ ਵੱਲੋਂ ਯੂਜ਼ਰ ਦੀ ਪਛਾਣ ਦਾ ਪਤਾ ਲਗਾਉਣ ਲਈ ਲਗਾਏ ਗਏ ਆਧੁਨਿਕ ਸਿਸਟਮ ਕਾਰਨ ਹੋਇਆ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਫਰਜ਼ੀ ਪਛਾਣ ਰਾਹੀਂ ਰੇਲ ਟਿਕਟ ਬੁਕਿੰਗ ’ਤੇ ਭਾਰਤੀ ਰੇਲਵੇ ਦੀ ਕਾਰਵਾਈ ਦੇ ਚੰਗੇ ਸਿੱਟੇ ਨਿਕਲ ਰਹੇ ਹਨ। ਰੇਲਵੇ ਵੱਲੋਂ ਕੀਤੇ ਨਵੇਂ ਸੁਧਾਰਾਂ ਤੋਂ ਪਹਿਲਾਂ ਨਵੇਂ ਅਕਾਊਂਟ ਬਣਾਉਣ ਵਾਲਿਆਂ ਦੀ ਗਿਣਤੀ ਪ੍ਰਤੀ ਦਿਨ ਲਗਪਗ ਇਕ ਲੱਖ ਤਕ ਪੁੱਜ ਗਈ ਸੀ। ਇਨ੍ਹਾਂ ਕਦਮਾਂ ਨਾਲ ਭਾਰਤੀ ਰੇਲਵੇ ਨੂੰ ਪਹਿਲਾਂ ਹੀ 3.03 ਕਰੋੜ ਫ਼ਰਜ਼ੀ ਅਕਾਊਂਟ ਨਾਕਾਰਾ ਕਰਨ ਵਿੱਚ ਮਦਦ ਮਿਲੀ ਹੈ ਅਤੇ ਹੋਰ 2.7 ਕਰੋੜ ਯੂਜ਼ਰ ਆਈਡੀਜ਼ ਨੂੰ ਜਾਂ ਤਾਂ ਕੁਝ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ ਜਾਂ ਮੁਅੱਤਲ ਕਰਨ ਲਈ ਉਨ੍ਹਾਂ ਦੀ ਪਛਾਣ ਕੀਤੀ ਗਈ ਹੈ।
Advertisement
Advertisement
