ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਐੱਨਟੀਏ ਨੇ ਨੀਟ-ਯੂਜੀ ਦਾ ਸੋਧਿਆ ਨਤੀਜਾ ਐਲਾਨਿਆ

ਨਵੀਂ ਦਿੱਲੀ: ਐੱਨਟੀਏ ਨੇ ਵਿਵਾਦਾਂ ’ਚ ਘਿਰੀ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂਜੀ ਦਾ ਅੱਜ ਸੋਧਿਆ ਨਤੀਜਾ ਐਲਾਨ ਦਿੱਤਾ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਭੌਤਿਕ ਵਿਗਿਆਨ ਦੇ ਇਕ ਸਵਾਲ ਦੇ ਨੰਬਰ ਦਰੁੱਸਤ ਕਰਕੇ ਲਾਉਣ ਮਗਰੋਂ ਇਹ ਨਤੀਜਾ ਐਲਾਨਿਆ ਗਿਆ ਹੈ। ਸੋਧੇ...
Advertisement

ਨਵੀਂ ਦਿੱਲੀ:

ਐੱਨਟੀਏ ਨੇ ਵਿਵਾਦਾਂ ’ਚ ਘਿਰੀ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂਜੀ ਦਾ ਅੱਜ ਸੋਧਿਆ ਨਤੀਜਾ ਐਲਾਨ ਦਿੱਤਾ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ’ਤੇ ਭੌਤਿਕ ਵਿਗਿਆਨ ਦੇ ਇਕ ਸਵਾਲ ਦੇ ਨੰਬਰ ਦਰੁੱਸਤ ਕਰਕੇ ਲਾਉਣ ਮਗਰੋਂ ਇਹ ਨਤੀਜਾ ਐਲਾਨਿਆ ਗਿਆ ਹੈ। ਸੋਧੇ ਹੋਏ ਨਤੀਜੇ ’ਚ 17 ਨੂੰ ਟਾਪਰ ਐਲਾਨਿਆ ਗਿਆ ਹੈ।

Advertisement

ਇਸ ਤੋਂ ਪਹਿਲਾਂ ਟਾਪਰ ਐਲਾਨੇ ਗਏ 67 ਉਮੀਦਵਾਰਾਂ ’ਚੋਂ 44 ਨੇ ਉਸ ਵਿਸ਼ੇਸ਼ ਭੌਤਿਕੀ ਦੇ ਸਵਾਲ ਲਈ ਦਿੱਤੇ ਗਏ ਅੰਕਾਂ ਕਾਰਨ ਪੂਰੇ ਅੰਕ ਹਾਸਲ ਕੀਤੇ ਸਨ। ਕੁਝ ਸੈਂਟਰਾਂ ’ਤੇ ਸਮੇਂ ਦੇ ਨੁਕਸਾਨ ਕਾਰਨ ਛੇ ਉਮੀਦਵਾਰਾਂ ਨੂੰ ਦਿੱਤੇ ਗਏ ਗਰੇਸ ਅੰਕ ਵਾਪਸ ਲੈਣ ਮਗਰੋਂ ਟਾਪਰਾਂ ਦੀ ਗਿਣਤੀ ਘੱਟ ਕੇ 61 ਰਹਿ ਗਈ ਸੀ। ਸੁਪਰੀਮ ਕੋਰਟ ਨੇ ਪ੍ਰੀਖਿਆ ਰੱਦ ਕਰਨ ਦੀ ਮੰਗ ਵਾਲੀਆਂ ਅਰਜ਼ੀਆਂ ਮੰਗਲਵਾਰ ਨੂੰ ਖਾਰਜ ਕਰ ਿਦੱਤੀਆਂ ਸਨ। -ਪੀਟੀਆਈ

Advertisement
Tags :
Neet UgNTAPunjabi News