ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

3553 ਏਕੜ ਜ਼ਮੀਨ ਐਕੁਆਇਰ ਕਰਨ ਲਈ ਨੋਟੀਫਿਕੇਸ਼ਨ

ਮੁਹਾਲੀ ਦੇ ਸਬੰਧਤ ਖੇਤਰ ਵਿੱਚ ਜ਼ਮੀਨਾਂ ਦੀ ਖ਼ਰੀਦ-ਵੇਚ ’ਤੇ ਲੱਗੀ ਰੋਕ
ਪਿੰਡ ਕੁਰੜੀ ਦੀ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਵਿਚ ਖੜ੍ਹੀ ਕਣਕ ਦੀ ਫ਼ਸਲ।
Advertisement

ਮੁਹਾਲੀ ਵਿੱਚ ਏਅਰੋਟ੍ਰੋਪੋਲਿਸ ਖੇਤਰ ਦੇ ਵਿਸਥਾਰ ਲਈ ਅੱਠ ਪਿੰਡਾਂ ਦੀ 3553 ਏਕੜ ਜ਼ਮੀਨ ਹਾਸਲ ਕਰਨ ਲਈ ਗਮਾਡਾ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਗਰਗ ਦੇ ਦਸਤਖ਼ਤਾਂ ਹੇਠ ਜਾਰੀ ਹੋਏ ਨੋਟੀਫਿਕੇਸ਼ਨ ਤਹਿਤ ਗਮਾਡਾ ਦੇ ਕਰਮਚਾਰੀਆਂ ਨੂੰ ਸਬੰਧਤ ਜ਼ਮੀਨ ਵਿੱਚ ਕਿਸੇ ਵੀ ਤਰ੍ਹਾਂ ਦਾ ਸਰਵੇ ਕਰਨ ਦਾ ਅਧਿਕਾਰ ਹੋਵੇਗਾ। ਇਸ ਜ਼ਮੀਨ ਦੀ ਹੁਣ ਕੋਈ ਵੀ ਖ਼ਰੀਦ-ਵੇਚ ਨਹੀਂ ਹੋ ਸਕੇਗੀ। ਕਿਸਾਨ ਇਸ ਸਬੰਧੀ 60 ਦਿਨਾਂ ਵਿਚ ਆਪਣੇ ਇਤਰਾਜ਼ ਗਮਾਡਾ ਕੋਲ ਜਮਾਂ ਕਰਾ ਸਕਣਗੇ।

ਸਬੰਧਤ ਜ਼ਮੀਨਾਂ ਦੀਆਂ ਰਜਿਸਟਰੀਆਂ ਮੁਕੰਮਲ ਤੌਰ ’ਤੇ ਬੰਦ ਕਰ ਦਿੱਤੀਆਂ ਗਈਆਂ ਹਨ। ਗਮਾਡਾ ਵੱਲੋਂ ਏਅਰੋਟ੍ਰੋਪੋਲਿਸ ਦੇ ਵਿਸਥਾਰ ਲਈ ਜ਼ਮੀਨ ਐਕੁਆਇਰ ਕਰਨ ਦਾ ਕੰਮ ਮੁਕੰਮਲ ਹੋਣ ਨਾਲ ਅੱਠ ਵਿਚੋਂ ਸੱਤ ਪਿੰਡਾਂ ਬਾਕਰਪੁਰ, ਬੜੀ, ਕੁਰੜੀ, ਮਟਰਾਂ, ਸਿਆਊ, ਕਿਸ਼ਨਪੁਰਾ ਅਤੇ ਪੱਤੋਂ ਵਿੱਚ ਖੇਤੀ ਲਈ ਕੋਈ ਵੀ ਜ਼ਮੀਨ ਨਹੀਂ ਬਚੇਗੀ।

Advertisement

ਏਅਰੋਟ੍ਰੋਪੋਲਿਸ ਦੀਆਂ ਏ, ਬੀ, ਸੀ ਅਤੇ ਡੀ ਪਾਕੇਟਾਂ ਪਹਿਲਾਂ ਬਣੀਆਂ ਹੋਈਆਂ ਹਨ ਹਾਲਾਂਕਿ ਪਹਿਲਾਂ ਬਣਾਈਆਂ ਪਾਕੇਟਾਂ ਵਿਚ ਵੀ ਵਿਕਾਸ ਦਾ ਕਾਫ਼ੀ ਕੰਮ ਬਕਾਇਆ ਪਿਆ ਹੈ ਅਤੇ ਕਿਸਾਨਾਂ ਨੂੰ ਕਈ ਤਰ੍ਹਾਂ ਦੇ ਲਾਭ ਅਤੇ ਕਬਜ਼ੇ ਮਿਲਣੇ ਵੀ ਬਾਕੀ ਹਨ। ਗਮਾਡਾ ਵੱਲੋਂ ਹੁਣ ਈ, ਐੱਫ, ਜੀ, ਐੱਚ, ਆਈ ਅਤੇ ਜੇ ਪਾਕੇਟਾਂ ਲਈ ਇਹ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ। ਇਹ ਸਾਰਾ ਖੇਤਰ ਰਿਹਾਇਸ਼ੀ ਅਤੇ ਵਪਾਰਕ ਮੰਤਵ ਲਈ ਵਰਤਿਆ ਜਾਵੇਗਾ।

ਅੱਜ ਜਾਰੀ ਹੋਏ ਨੋਟੀਫਿਕੇਸ਼ਨ ਅਨੁਸਾਰ ਈ ਪਾਕੇਟ ਲਈ ਪਿੰਡ ਪੱਤੋਂ (400 ਏਕੜ), ਕੁਰੜੀ (356 ਏਕੜ) ਅਤੇ ਸਿਆਊ (2 ਏਕੜ) ਦੀ 758 ਏਕੜ, ਐੱਫ਼ ਪਾਕੇਟ ਲਈ ਸਿਆਊ (350 ਏਕੜ), ਬੜੀ (10 ਏਕੜ), ਕੁਰੜੀ (117 ਏਕੜ), ਪੱਤੋਂ (16 ਏਕੜ) ਦੀ 493 ਏਕੜ, ਜੀ ਪਾਕੇਟ ਲਈ ਸਿਆਊ (53), ਬੜੀ (340), ਮਟਰਾਂ (59), ਬਾਕਰਪੁਰ (42), ਕੁਰੜੀ (2) ਦੀ 497 ਏਕੜ ਜ਼ਮੀਨ ਲਈ ਜਾ ਰਹੀ ਹੈ। ਐੱਚ ਪਾਕੇਟ ਲਈ ਬਾਕਰਪੁਰ (10), ਬੜੀ (33), ਕਿਸ਼ਨਪੁਰਾ (748), ਛੱਤ (76), ਕੁਰੜੀ (10) ਦੀ 879 ਏਕੜ, ਆਈ ਪਾਕੇਟ ਲਈ ਕਿਸ਼ਨਪੁਰਾ (15) ਤੇ ਕੁਰੜੀ (447) ਦੀ 463 ਏਕੜ ਅਤੇ ਜੇ ਪਾਕੇਟ ਲਈ ਇਕੱਲੀ ਕੁਰੜੀ ਦੀ 642 ਏਕੜ ਜ਼ਮੀਨ ਐਕੁਆਇਰ ਕੀਤੀ ਜਾ ਰਹੀ ਹੈ।

Advertisement
Show comments