ਸੋਨਮ ਵਾਂਗਚੁਕ ਦੀ ਗ੍ਰਿਫ਼ਤਾਰੀ ਮਗਰੋਂ ਲੇਹ ’ਚ ਜਨਜੀਵਨ ਠੱਪ
ਬਾਜ਼ਾਰ ਬੰਦ; ਸੜਕਾਂ ’ਤੇ ਸੁੰਨ ਪਸਰੀ; ਸੁਰੱਖਿਆ ਬਲ ਤਾਇਨਾਤ; ਸਥਾਨਕ ਲੋਕਾਂ ਤੇ ਸੈਲਾਨੀਆਂ ਨੇ ਬਣਾਈ ਦੂਰੀ
Advertisement
ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੇਹ ਵਿੱਚ ਜਨਜੀਵਨ ਠੱਪ ਹੋ ਗਿਆ ਹੈ। ਬਾਜ਼ਾਰ ਬੰਦ ਹਨ, ਸੜਕਾਂ ’ਤੇ ਸੁੰਨ ਪਸਰੀ ਹੋਈ ਹੈ ਅਤੇ ਸਿਰਫ਼ ਨੀਮ ਫੌਜੀ ਬਲਾਂ ਦੇ ਜਵਾਨ ਹੀ ਖਾਲੀ ਗਲੀਆਂ ਵਿੱਚ ਗਸ਼ਤ ਕਰ ਰਹੇ ਹਨ। ਲੇਹ ਪੁਲੀਸ ਨੇ ਯਾਤਰੀਆਂ ਦੀ ਆਵਾਜਾਈ ’ਤੇ ਨੇੜਿਓਂ ਨਜ਼ਰ ਰੱਖਦਿਆਂ ਕਈ ਥਾਵਾਂ ’ਤੇ ਚੌਕੀਆਂ ਸਥਾਪਤ ਕੀਤੀਆਂ ਹਨ।
ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਵਾਂਗਚੁਕ ਦੀ ਹਿਰਾਸਤ ਤੋਂ ਬਾਅਦ ਵਾਧੂ ਸੁਰੱਖਿਆ ਵਧਾ ਦਿੱਤੀ ਗਈ ਹੈ।
Advertisement
ਪਿਛਲੇ ਹਫ਼ਤੇ ਹੀ ਸੈਲਾਨੀਆਂ ਨਾਲ ਭਰੇ ਬਾਜ਼ਾਰ ਹੁਣ ਸੁੰਨਸਾਨ ਹੋ ਗਏ ਹਨ, ਸੜਕਾਂ ’ਤੇ ਸਿਰਫ਼ ਕੁਝ ਵਿਦੇਸ਼ੀ ਸੈਲਾਨੀ ਹੀ ਦਿਖਾਈ ਦੇ ਰਹੇ ਹਨ।
ਸਥਾਨਕ ਲੋਕਾਂ ਨੇ ਕਿਹਾ ਕਿ ਅਗਲੇ ਦੋ ਦਿਨ ‘ਅਹਿਮ’ ਹਨ, ਕਿਉਂਕਿ ਹਾਲ ਹੀ ਵਿੱਚ ਹੋਈ ਹਿੰਸਾ ਦੌਰਾਨ ਮਾਰੇ ਗਏ ਚਾਰ ਵਿਅਕਤੀਆਂ ਦੇ ਅੰਤਿਮ ਸੰਸਕਾਰ ਹੋਣਗੇ।
ਲਦਾਖ ਪ੍ਰਸ਼ਾਸਨ ਨੇ ਸ਼ੁੱਕਰਵਾਰ ਰਾਤ ਨੂੰ ਵਾਂਗਚੁਕ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਜੇਕਰ ਉਹ ‘ਭੁੱਖ ਹੜਤਾਲ ਰੱਦ ਕਰਕੇ ਆਪਣੀਆਂ ਨਿੱਜੀ ਅਤੇ ਰਾਜਨੀਤਿਕ ਇੱਛਾਵਾਂ ਤੋਂ ਉੱਪਰ ਉੱਠ ਸਕਦਾ’ ਹੁੰਦਾ ਤਾਂ ਇਸ ਘਟਨਾ ਤੋਂ ‘ਬਚਿਆ ਜਾ ਸਕਦਾ ਸੀ’ ।
ਬੁੱਧਵਾਰ ਦੁਪਹਿਰ ਨੂੰ ਲੇਹ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਵਾਂਗਚੁਕ ਨੂੰ ਉਸ ਦੇ ਪਿੰਡ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ, ਜਿਸ ਵਿੱਚ ਚਾਰ ਵਿਅਕਤੀ ਮਾਰੇ ਗਏ ਸਨ ਅਤੇ ਲਗਭਗ 100 ਜ਼ਖ਼ਮੀ ਹੋ ਗਏ ਸਨ।
Advertisement