ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਾਂਗਚੁਕ ਤੇ ਹੋਰਨਾਂ ਦੀ ਬਿਨਾਂ ਸ਼ਰਤ ਰਿਹਾਈ ਤੱਕ ਕੇਂਦਰ ਨਾਲ ਕੋਈ ਗੱਲਬਾਤ ਨਹੀਂ: ਕੇਡੀਏ

ਕਾਰਗਿਲ ਡੈਮੋਕਰੈਟਿਕ ਅਲਾਇੰਸ (ਕੇਡੀਏ) ਨੇ ਐਪੈਕਸ ਬਾਡੀ ਲੇਹ (ABL) ਦੇ ਸਟੈਂਡ ਨੂੰ ਦੁਹਰਾਉਂਦਿਆਂ ਮੰਗਲਵਾਰ ਨੂੰ ਕਿਹਾ ਕਿ ਉਹ ਕੇਂਦਰ ਨਾਲ ਗੱਲਬਾਤ ਵਿੱਚ ਉਦੋਂ ਤੱਕ ਸ਼ਾਮਲ ਨਹੀਂ ਹੋਵੇਗਾ ਜਦੋਂ ਤੱਕ ਲੇਹ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਅਤੇ ਹੋਰਾਂ...
ਸੰਕੇਤਕ ਤਸਵੀਰ।
Advertisement

ਕਾਰਗਿਲ ਡੈਮੋਕਰੈਟਿਕ ਅਲਾਇੰਸ (ਕੇਡੀਏ) ਨੇ ਐਪੈਕਸ ਬਾਡੀ ਲੇਹ (ABL) ਦੇ ਸਟੈਂਡ ਨੂੰ ਦੁਹਰਾਉਂਦਿਆਂ ਮੰਗਲਵਾਰ ਨੂੰ ਕਿਹਾ ਕਿ ਉਹ ਕੇਂਦਰ ਨਾਲ ਗੱਲਬਾਤ ਵਿੱਚ ਉਦੋਂ ਤੱਕ ਸ਼ਾਮਲ ਨਹੀਂ ਹੋਵੇਗਾ ਜਦੋਂ ਤੱਕ ਲੇਹ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਅਤੇ ਹੋਰਾਂ ਨੂੰ ਬਿਨਾਂ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਗੋਲੀਬਾਰੀ ਦੀ ਨਿਆਂਇਕ ਜਾਂਚ ਦੇ ਹੁਕਮ ਨਹੀਂ ਦਿੱਤੇ ਜਾਂਦੇ।

ਕੇਡੀਏ ਦੇ ਸਹਿ-ਚੇਅਰਮੈਨ ਅਸਗਰ ਅਲੀ ਕਰਬਾਲਈ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 24 ਸਤੰਬਰ ਨੂੰ ਲੇਹ ਵਿੱਚ ਬੰਦ ਦੌਰਾਨ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਗੋਲੀਬਾਰੀ ਦੀ ਨਿਆਂਇਕ ਜਾਂਚ ਵੀ ਮੰਗੀ। ਕੇਡੀਏ ਕਾਰਗਿਲ ਨਾਲ ਸਬੰਧਤ ਆਗੂਆਂ ਦੀ ਸੰਸਥਾ ਹੈ, ਜੋ ਲੱਦਾਖ ਨੂੰ ਵੱਖਰੇ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਐਪੈਕਸ ਬਾਡੀ ਲੇਹ (ABL) ਨਾਲ ਮਿਲ ਕੇ ਕੇਂਦਰ ਨਾਲ ਗੱਲਬਾਤ ਕਰ ਰਹੀ ਹੈ।

Advertisement

ਕਰਬਾਲਈ ਨੇ ਕਿਹਾ, ‘‘ਅਸੀਂ ਐਪੈਕਸ ਬਾਡੀ ਲੇਹ ਦੇ ਲਗਾਤਾਰ ਸੰਪਰਕ ਵਿੱਚ ਹਾਂ... ਅਸੀਂ ਕੇਂਦਰ ਨਾਲ ਗੱਲਬਾਤ ਵਿੱਚ ਉਦੋਂ ਤੱਕ ਸ਼ਾਮਲ ਨਹੀਂ ਹੋਵਾਂਗੇ ਜਦੋਂ ਤੱਕ ਸੋਨਮ ਵਾਂਗਚੁਕ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਗ੍ਰਿਫ਼ਤਾਰੀਆਂ ਨੂੰ ਰੋਕਿਆ ਨਹੀਂ ਜਾਂਦਾ, ਗ੍ਰਿਫ਼ਤਾਰ ਲੋਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਅਤੇ ਨਿਆਂਇਕ ਜਾਂਚ ਦਾ ਹੁਕਮ ਨਹੀਂ ਦਿੱਤਾ ਜਾਂਦਾ।’’ ਉਨ੍ਹਾਂ ਕਿਹਾ, ‘‘ਕੇਡੀਏ ਯੂਟੀ ਪ੍ਰਸ਼ਾਸਨ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਖਾਰਜ ਕਰਦਾ ਹੈ, ਅਤੇ ਅਸੀਂ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਨਮ ਵਾਂਗਚੁਕ, ਜੋ ਕਿ ਦੇਸ਼ ਦਾ ਨਾਇਕ ਹੈ, ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।’’ ਆਗੂ ਨੇ ਕੁਝ ਲੋਕਾਂ ਵੱਲੋਂ ਲੱਦਾਖੀਆਂ ਨੂੰ ‘ਦੇਸ਼ ਵਿਰੋਧੀ’ ਕਹਿਣ ਦੀ ਵੀ ਨਿਖੇਧੀ ਕੀਤੀ।

ਕੇਡੀਏ ਆਗੂ ਨੇ ਕਿਹਾ, ‘‘ਅਸੀਂ ਭਾਰਤ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ। ਅਸੀਂ ਦੇਸ਼ ਲਈ ਆਪਣੀਆਂ ਜਾਨਾਂ ਦਿੱਤੀਆਂ ਹਨ। ਲੱਦਾਖੀਆਂ ਨੂੰ ਦੇਸ਼ ਵਿਰੋਧੀ ਦੱਸਣਾ ਬੰਦ ਕੀਤਾ ਜਾਵੇ।’’

ਲੱਦਾਖ ਤੋਂ ਸੰਸਦ ਮੈਂਬਰ ਮੁਹੰਮਦ ਹਨੀਫਾ ਨੇ ਵੀ ਕਿਹਾ ਕਿ ਸਥਾਨਕ ਲੋਕ ਉਨ੍ਹਾਂ ਲਈ ਵਰਤੇ ਜਾ ਰਹੇ ਨਿੰਦਣਯੋਗ ਸ਼ਬਦ ਤੋਂ ਨਾਰਾਜ਼ ਹਨ। ਐਪੈਕਸ ਬਾਡੀ ਲੇਹ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਵਾਂਗਚੁਕ ਦੀ ਬਿਨਾਂ ਸ਼ਰਤ ਰਿਹਾਈ ਤੇ ਪੁਲੀਸ ਗੋਲੀਬਾਰੀ ਦੀ ਨਿਆਂਇਕ ਜਾਂਚ ਤੱਕ ਕੇਂਦਰ ਨਾਲ ਕੋਈ ਗੱਲਬਾਤ ਨਹੀਂ ਕਰੇਗੀ।

ABL ਦੇ ਚੇਅਰਮੈਨ ਥੁਪਸਟਨ ਛੇਵਾਂਗ, ਅਤੇ ਸਹਿ-ਚੇਅਰਮੈਨ, ਚੇਰਿੰਗ ਦੋਰਜੇ ਨੇ ਕਿਹਾ ਕਿ ਗੱਲਬਾਤ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਲੱਦਾਖ ਵਿੱਚ ‘ਅਨੁਕੂਲ ਮਾਹੌਲ’ ਦੀ ਬਹਾਲੀ ਜ਼ਰੂਰੀ ਹੈ। ਲੇਹ ਵਿਚ 24 ਸਤੰਬਰ ਨੂੰ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਵਿਚ ਹੋਈ ਝੜਪਾਂ ਵਿਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦੋਂਕਿ 50 ਤੋਂ ਵੱਧ ਵਿਅਕਤੀਆਂ ਨੂੰ ਕਥਿਤ ਦੰਗਿਆਂ ਵਿਚ ਸ਼ਮੂਲੀਅਤ ਦੇ ਦੋਸ਼ ਵਿਚ ਹਿਰਾਸਤ ’ਚ ਲੈ ਲਿਆ ਗਿਆ ਸੀ। ਅੰਦੋਲਨ ਦੇ ਮੁੱਖ ਚਿਹਰੇ ਮੋਹਰੇ ਸੋਨਮ ਵਾਂਗਚੁਕ ਨੂੰ ਕੌਮੀ ਸੁਰੱਖਿਆ ਐਕਟ (NSA) ਤਹਿਤ ਹਿਰਾਸਤ ਵਿਚ ਲੈ ਕੇ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿਚ ਰੱਖਿਆ ਗਿਆ ਹੈੇ।

Advertisement
Tags :
#LadakhProtests#LehCurfew#LehShutdown#PeaceInLadakh#SixthScheduleLadakh#StatehoodForLadakh#ਛੇਵਾਂ ਸ਼ਡਿਊਲਲੱਦਾਖ#ਲੱਦਾਖ ਲਈ ਰਾਜ ਦਾ ਦਰਜਾ#ਲਦਾਖ ਵਿੱਚ ਸ਼ਾਂਤੀ#ਲੱਦਾਖ ਵਿਰੋਧ ਪ੍ਰਦਰਸ਼ਨ#ਲੇਹ ਕਰਫਿਊ#ਲੇਹ ਬੰਦKDALadakhLADAKH-CENTRE-TALKSLehSonamWangchukਸੋਨਮਵੈਂਗਚੁਕਕੇਡੀਏਲੱਦਾਖਲੇਹ
Show comments