ਕਿਸੇ ਵੀ ਪਾਰਟੀ ਨੇ ਹਾਲੇ ਤੱਕ ਬਿਹਾਰ ਵੋਟਰ ਖਰੜਾ ਸੂਚੀ ’ਚ ਨਾਮ ਸ਼ਾਮਲ ਕਰਵਾਉਣ ਜਾਂ ਹਟਾਉਣ ਦੀ ਮੰਗ ਨਹੀਂ ਕੀਤੀ: Election Commission
ਚੋਣ ਕਮਿਸ਼ਨ Election Commission ਨੇ ਅੱਜ ਕਿਹਾ ਕਿ ਹਾਲੇ ਤੱਕ ਕਿਸੇ ਵੀ ਪਾਰਟੀ ਨੇ ਬਿਹਾਰ ’ਚ ਲੰਘੀ 1 ਅਗਸਤ ਨੂੰ ਪ੍ਰਕਾਸ਼ਿਤ ਹੋਈ ਵੋਟਰ ਖਰੜਾ ਸੂਚੀ ’ਚ ਕੋਈ ਨਾਮ ਸ਼ਾਮਲ ਕਰਨ ਜਾਂ ਹਟਾਉਣ ਦੀ ਮੰਗ ਲਈ ਉਸ ਕੋਲ ਪਹੁੰਚ ਨਹੀਂ ਕੀਤੀ।
ਚੋਣ ਕਮਿਸ਼ਨ ਨੇ ਕਿਹਾ ਕਿ 1 ਅਗਸਤ ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 3 ਅਗਸਤ (ਐਤਵਾਰ) ਦੌਰਾਨ ਇਤਰਾਜ਼ ਜਾਂ ਦਾਅਵੇ ਤਹਿਤ ਉਸ ਨੂੰ ਕੋਈ ਵੀ ਮੰਗ ਨਹੀਂ ਪ੍ਰਾਪਤ ਨਹੀਂ ਹੋਈ। ਪਰ ਵਿਅਕਤੀਗਤ ਤੌਰ ’ਤੇ ਵੋਟਰਾਂ ਨੇ ਵੋਟਰਾਂ ਤੋਂ ਵੋਟਰ ਸੂਚੀ ਵਿਚੋਂ ਨਾਮ ਸ਼ਾਮਲ ਕਰਨ ਜਾਂ ਅਯੋਗ ਲੋਕਾਂ ਦੇ ਨਾਮ ਹਟਾਉਣ ਲਈ 941 ਦਾਅਵੇ ਤੇ ਇਤਰਾਜ਼ ਪ੍ਰਾਪਤ ਹੋਏ ਹਨ।
ਰਾਜਨੀਤਕ ਪਾਰਟੀਆ ਅਤੇ ਵੋਟਰਾਂ ਕੋਲ ਵੋਟਰ ਸੁੂਚੀ ’ਚ ਨਾਮ ਸ਼ਾਮਲ ਕਰਵਾਉਣ ਜਾਂ ਹਟਾਉਣ ਸਬੰਧੀ ਮੰਗ ਲਈ 1 ਸਤੰਬਰ ਤੱਕ ਦਾ ਸਮਾਂ ਹੈ।
ਬਿਹਾਰ ਵਿੱਚ ਵੋਟਰ ਸੂਚੀਆਂ ਦੀਆਂ ਚੱਲ ਰਹੀ ਵਿਸ਼ੇਸ਼ ਪੜਤਾਲ special intensive revision (SIR) ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਚੋਣ ਕਮਿਸ਼ਨ ’ਤੇ ਤਿੱਖੇ ਹਮਲਾ ਕੀਤੇ ਹਨ ਅਤੇ ਦੋਸ਼ ਲਾਇਆ ਹੈ ਕਿ ਦਸਤਾਵੇਜ਼ ਨਾ ਹੋਣ ਕਾਰਨ ਕਰੋੜਾਂ ਯੋਗ ਵੋਟਰਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਜਾਵੇਗਾ।
ਹਾਲਾਂਕਿ ਚੋਣ ਕਮਿਸ਼ਨ ਦਾ ਕਹਿਣਾ ਹੈ ਕਿਸੇ ਵੀ ਯੋਗ ਵੋਟਰ ਨੂੰ 30 ਸਤੰਬਰ ਨੂੰ ਪ੍ਰਕਾਸ਼ਿਤ ਹੋਣ ਵਾਲੀ ਫਾਈਨਲ ਵੋਟਰ ਸੁੂਚੀ ਵਿਚੋਂ ਬਾਹਰ ਨਾ ਰਹਿਣ ਦੇਣਾ ਯਕੀਨੀ ਬਣਾਇਆ ਜਾਵੇਗਾ।