ਬਿਹਾਰ ਖਰੜਾ ਵੋਟਰ ਸੂਚੀ ਪ੍ਰਕਾਸ਼ਿਤ ਹੋਣ ਦੇ ਨੌਂ ਦਿਨਾਂ ਬਾਅਦ ਵੀ ਕਿਸੇ ਪਾਰਟੀ ਨੇ ਇਤਰਾਜ਼ ਦਾਖਲ ਨਹੀਂ ਕੀਤਾ: ਚੋਣ ਕਮਿਸ਼ਨ
ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਪਹਿਲੀ ਅਗਸਤ ਨੂੰ ਬਿਹਾਰ ਖਰੜਾ ਵੋਟਰ ਸੂਚੀ Bihar draft voters' list ਪ੍ਰਕਾਸ਼ਿਤ ਹੋਣ ਮਗਰੋਂ ਕਿਸੇ ਵੀ ਸਿਆਸੀ ਪਾਰਟੀ ਨੇ ਉਸ ਵਿੱਚ ਨਾਮ ਸ਼ਾਮਲ ਕਰਨ ਜਾਂ ਕੱਟਣ ਲਈ ਹਾਲੇ ਤੱਕ ਉਸ ਨਾਲ ਸੰਪਰਕ ਨਹੀਂ ਕੀਤਾ ਹੈ। ਖਰੜਾ ਸੂਚੀ ’ਤੇ ਦਾਅਵੇ ਤੇ ਇਤਰਾਜ਼ ਪਹਿਲੀ ਸਤੰਬਰ ਤੱਕ ਦਰਜ ਕਰਵਾਏ ਜਾ ਸਕਦੇ ਹਨ। ਇਸ ਤਹਿਤ ਪਾਰਟੀਆਂ ਤੇ ਵਿਅਕਤੀ ਰਹਿ ਗਏ ਯੋਗ ਨਾਗਰਿਕਾਂ ਨੂੰ ਸ਼ਾਮਲ ਕਰਨ ਤੇ ਅਜਿਹੇ ਨਾਗਰਿਕਾਂ ਜਿਨ੍ਹਾਂ ਨੂੰ ਉਹ ਅਯੋਗ ਮੰਨਦੇ ਹਨ, ਦੇ ਨਾਮ ਹਟਾਉਣ ਦੇ ਮੰਗ ਕਰ ਸਕਦੇ ਹਨ।
ਚੋਣ ਨੇ ਕਿਹਾ ਕਿ 1 ਅਗਸਤ ਤੋਂ ਲੈ ਕੇ 10 ਅਗਸਤ (ਐਤਵਾਰ) ਦੁਪਹਿਰ 3 ਵਜੇ ਤੱਕ ਪਾਰਟੀਆਂ ਵੱਲੋਂ ਨਿਯੁਕਤ ਕਿਸੇ ਵੀ booth-level agent (BLA) ਨੇ ਦਾਅਵੇ ਤੇ ਇਤਰਾਜ਼ ਪ੍ਰਕਿਰਿਆ ਸਬੰਧੀ ਚੋਣ ਅਧਿਕਾਰੀਆਂ ਨਾਲ ਸੰਪਰਕ ਨਹੀਂ ਕੀਤਾ ਹੈ।
ਚੋਣ ਕਮਿਸ਼ਨ ਮੁਤਾਬਕ ਜੂਨ ਵਿੱਚ ਸੂਬਾ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ਪ੍ਰਕਿਰਿਆ (SIR) ਸ਼ੁਰੂ ਹੋਣ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਵੱਲੋਂ 1.61 ਲੱਖ BLA ਤਾਇਨਾਤ ਕੀਤੇ ਗਏ ਸਨ। ਵਿਅਕਤੀਗਤ ਵੋਟਰਾਂ ਵਿੱਚੋਂ ਨਾਮ ਸ਼ਾਮਲ ਕਰਨ ਜਾਂ ਹਟਾਉਣ ਲਈ 8,341 ਫਾਰਮ ਪ੍ਰਾਪਤ ਹੋਏ ਸਨ। ਚੋਣ ਕਮਿਸ਼ਨ ਨੇ ਕਿਹਾ ਸੀ ਕਿ ਕਿਸੇ ਵੀ ਯੋਗ ਨਾਗਰਿਕ ਨੂੰ ਵੋਟਰ ਸੂਚੀ ਤੋਂ ਬਾਹਰ ਨਹੀਂ ਰਹਿਣ ਦਿੱਤਾ ਜਾਵੇਗਾ। ਅੰਤਿਮ ਵੋਟਰ ਸੁੂਚੀ 30 ਸਤੰਬਰ ਨੂੰ ਪ੍ਰਕਾਸ਼ਿਤ ਹੋਣੀ ਹੈ।