ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਨਮਕ ਹਰਾਮਾਂ’ ਦੇ ਵੋਟਾਂ ਦੀ ਲੋੜ ਨਹੀਂ: ਗਿਰੀਰਾਜ

ਕੇਂਦਰੀ ਮੰਤਰੀ ਅਤੇ ਭਾਜਪਾ ਦੇ ਆਗੂ ਗਿਰੀਰਾਜ ਸਿੰਘ ਨੇ ਘੱਟਗਿਣਤੀ ਫਿਰਕੇ ਖ਼ਿਲਾਫ਼ ਵਿਵਾਦਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ‘ਨਮਕ ਹਰਾਮਾਂ’ ਦੇ ਵੋਟਾਂ ਦੀ ਲੋੜ ਨਹੀਂ ਹੈ। ਬਿਹਾਰ ਦੇ ਅਰਵਾਲ ਜ਼ਿਲ੍ਹੇ ’ਚ ਸ਼ਨਿਚਰਵਾਰ ਨੂੰ ਰੈਲੀ ਦੌਰਾਨ ਉਨ੍ਹਾਂ ਇਹ ਟਿੱਪਣੀ...
Advertisement

ਕੇਂਦਰੀ ਮੰਤਰੀ ਅਤੇ ਭਾਜਪਾ ਦੇ ਆਗੂ ਗਿਰੀਰਾਜ ਸਿੰਘ ਨੇ ਘੱਟਗਿਣਤੀ ਫਿਰਕੇ ਖ਼ਿਲਾਫ਼ ਵਿਵਾਦਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ‘ਨਮਕ ਹਰਾਮਾਂ’ ਦੇ ਵੋਟਾਂ ਦੀ ਲੋੜ ਨਹੀਂ ਹੈ। ਬਿਹਾਰ ਦੇ ਅਰਵਾਲ ਜ਼ਿਲ੍ਹੇ ’ਚ ਸ਼ਨਿਚਰਵਾਰ ਨੂੰ ਰੈਲੀ ਦੌਰਾਨ ਉਨ੍ਹਾਂ ਇਹ ਟਿੱਪਣੀ ਕੀਤੀ। ਬੇਗੂਸਰਾਏ ਤੋਂ ਭਾਜਪਾ ਦੇ ਸੰਸਦ ਮੈਂਬਰ ਨੇ ਕਿਹਾ, ‘‘ਇਕ ਵਾਰ ਮੈਂ ਮੌਲਵੀ ਨੂੰ ਸਵਾਲ ਕੀਤਾ ਕਿ ਕੀ ਉਸ ਕੋਲ ਆਯੂਸ਼ਮਾਨ ਭਾਰਤ ਸਿਹਤ ਕਾਰਡ ਹੈ ਤਾਂ ਉਸ ਨੇ ਹਾਂ ’ਚ ਜਵਾਬ ਦਿੱਤਾ। ਮੈਂ ਫਿਰ ਸਵਾਲ ਕੀਤਾ ਕਿ ਕੀ ਅਜਿਹੇ ਕਾਰਡ ਹਿੰਦੂ-ਮੁਸਲਮਾਨ ਦੇ ਆਧਾਰ ’ਤੇ ਵੰਡੇ ਜਾਂਦੇ ਹਨ ਅਤੇ ਉਸ ਨੇ ਨਾਂਹ ’ਚ ਜਵਾਬ ਦਿੱਤਾ। ਜਦੋਂ ਮੈਂ ਪੁੱਛਿਆ ਕਿ ਕੀ ਉਸ ਨੇ ਮੈਨੂੰ ਵੋਟ ਦਿੱਤਾ ਸੀ ਤਾਂ ਉਸ ਨੇ ਹਾਂ ਆਖਿਆ ਪਰ ਮੈਂ ਜਦੋਂ ਉਸ ਨੂੰ ਖੁਦਾ ਦੇ ਨਾਮ ’ਤੇ ਸਹੁੰ ਖਾਣ ਲਈ ਆਖਿਆ ਤਾਂ ਉਸ ਨੇ ਕਿਹਾ ਕਿ ਵੋਟ ਨਹੀਂ ਪਾਇਆ ਸੀ। ਮੁਸਲਮਾਨ ਸਾਰੀਆਂ ਕੇਂਦਰੀ ਯੋਜਨਾਵਾਂ ਦਾ ਲਾਹਾ ਤਾਂ ਲੈਂਦੇ ਹਨ ਪਰ ਸਾਨੂੰ ਵੋਟ ਨਹੀਂ ਦਿੰਦੇ। ਅਜਿਹੇ ਲੋਕਾਂ ਨੂੰ ਨਮਕ ਹਰਾਮ ਆਖਿਆ ਜਾਂਦਾ ਹੈ। ਮੈਂ ਮੌਲਵੀ ਸਾਹਬ ਨੂੰ ਕਿਹਾ ਕਿ ਮੈਨੂੰ ਨਮਕ ਹਰਾਮਾਂ ਦੇ ਵੋਟ ਨਹੀਂ ਚਾਹੀਦੇ ਹਨ।’’ ਭਾਜਪਾ ਆਗੂ ਨੇ ਮੌਲਵੀ ਨੂੰ ਇਹ ਵੀ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਸ ਨੇ ਕਦੇ ਉਨ੍ਹਾਂ ਦਾ ਅਪਮਾਨ ਕੀਤਾ ਹੈ ਤਾਂ ਉਸ ਨੇ ਇਸ ਦਾ ਜਵਾਬ ਵੀ ਨਾਂਹ ’ਚ ਦਿੱਤਾ। ਗਿਰੀਰਾਜ ਸਿੰਘ ਨੇ ਕਿਹਾ ਕਿ ਐੱਨ ਡੀ ਏ ਸਰਕਾਰ ਨੇ ਬਿਹਾਰ ਦੇ ਚੌਤਰਫਾ ਵਿਕਾਸ ਅਤੇ ਸਮਾਜ ਦੇ ਹਰੇਕ ਵਰਗ ਲਈ ਕੰਮ ਕੀਤਾ ਹੈ ਪਰ ਮੁਸਲਮਾਨ ਭਾਜਪਾ ਨੂੰ ਵੋਟ ਨਹੀਂ ਦਿੰਦੇ ਹਨ। ਭਾਜਪਾ ਆਗੂ ਦੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਰਾਸ਼ਟਰੀ ਜਨਤਾ ਦਲ ਦੀ ਪ੍ਰਦੇਸ਼ ਇਕਾਈ ਦੇ ਤਰਜਮਾਨ ਮ੍ਰਿਤੁੰਜਯ ਤਿਵਾੜੀ ਨੇ ਕਿਹਾ ਕਿ ਜਦੋਂ ਬੇਰੁਜ਼ਗਾਰੀ, ਮਹਿੰਗਾਈ, ਬਿਹਤਰ ਸਿੱਖਿਆ ਅਤੇ ਮੈਡੀਕਲ ਸਹੂਲਤਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਭਾਜਪਾ ਆਗੂ ਲੋਕਾਂ ਦਾ ਧਿਆਨ ਵੰਡਾਉਣ ਲਈ ਹਿੰਦੂ-ਮੁਸਲਮਾਨ ਤੋਂ ਇਲਾਵਾ ਹੋਰ ਕੁਝ ਨਹੀਂ ਆਖ ਸਕਦੇ ਹਨ। -ਪੀਟੀਆਈ

Advertisement
Advertisement
Show comments