ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅਮਰਨਾਥ ਯਾਤਰਾ ਲਈ ਇਸ ਸਾਲ ਨਹੀਂ ਮਿਲੇਗੀ ਹੈਲੀਕਾਪਟਰ ਸੇਵਾ: ਸ਼ਰਾਈਨ ਬੋਰਡ

No helicopter services for pilgrims this year for Amarnath yatra: Shrine board
Advertisement

ਆਦਿਲ ਅਖ਼ਜ਼ਰ

ਸ੍ਰੀਨਗਰ, 18 ਜੂਨ

Advertisement

ਅਗਾਮੀ ਅਮਰਨਾਥ ਯਾਤਰਾ ਲਈ 1 ਜੁਲਾਈ ਤੋਂ ਯਾਤਰਾ ਦੇ ਪੂਰੇ ਰੂਟ ਨੂੰ ‘ਨੋ ਫਲਾਇੰਗ ਜ਼ੋਨ’ ਐਲਾਨੇ ਜਾਣ ਤੋਂ ਇਕ ਦਿਨ ਮਗਰੋਂ ਅਮਰਨਾਥ ਸ਼ਰਾਈਨ ਬੋਰਡ ਨੇ ਕਿਹਾ ਕਿ ਇਸ ਸਾਲ ਤੀਰਥ ਯਾਤਰਾ ਲਈ ਹੈਲੀਕਾਪਟਰ ਸੇਵਾ ਵੀ ਉਪਲਬਧ ਨਹੀਂ ਹੋਵੇਗੀ। ਸ਼ਰਾਈਨ ਬੋਰਡ ਹਰ ਸਾਲ ਯਾਤਰਾ ਦੇ ਦੋ ਦੋਵਾਂ ਰੂਟਾਂ- ਰਵਾਇਤੀ ਪਹਿਲਗਾਮ ਰੂਟ ਤੇ ਛੋਟੇ ਬਾਲਟਾਲ ਰੂਟ- ਉੱਤੇ ਹੈਲੀਕਾਪਟਰ ਸੇਵਾ ਮੁਹੱਂਈਆ ਕਰਵਾਉਂਦਾ ਹੈ।

ਅਥਾਰਿਟੀਜ਼ ਵਿਚ ਅਪਰੈਲ ਵਿਚ ਹੋਏ ਪਹਿਲਗਾਮ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਸੁਰੱਖਿਆ ਉਪਰਾਲਿਆਂ ਬਾਰੇ ਵਧੇਰੇ ਇਹਤਿਆਤ ਤੇ ਚੌਕਸੀ ਵਰਤੀ ਜਾ ਰਹੀ ਹੈ। ਇਹੀ ਵਜ੍ਹਾ ਹੈ ਕਿ ਉਪ ਰਾਜਪਾਲ ਮਨੋਜ ਸਿਨਹਾ ਅਧੀਨ ਆਉਂਦੇ ਗ੍ਰਹਿ ਵਿਭਾਗ ਨੇ 1 ਜੁਲਾਈ ਤੋਂ 10 ਅਗਸਤ 2025 ਤੱਕ ਯਾਤਰਾ ਦੇ ਰੂਟਾਂ ’ਤੇ ਕਿਸੇ ਵੀ ਕਿਸਮ ਦੇ ਹਵਾਬਾਜ਼ੀ ਪਲੇਟਫਾਰਮਾਂ ਅਤੇ ਯੰਤਰਾਂ, ਜਿਵੇਂ ਯੂਏਵੀ, ਡਰੋਨ, ਗੁਬਾਰੇ ਆਦਿ ਸ਼ਾਮਲ ਹਨ, ਦੀ ਉਡਾਣ ’ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ। ਬੋਰਡ ਨੇ ਇਕ ਬਿਆਨ ਵਿਚ ਕਿਹਾ ਕਿ ਅਮਰਨਾਥ ਯਾਤਰਾ ’ਤੇ ਆਉਣ ਵਾਲੇ ਸ਼ਰਧਾਲੂ ਪਵਿੱਤਰ ਗੁਫ਼ਾ ਤੱਕ ਪੈਦਲ ਜਾ ਸਕਦੇ ਹਨ ਜਾਂ ਯਾਤਰਾ ਦੌਰਾਨ ਘੋੜਿਆਂ ਅਤੇ ਪਾਲਕੀਆਂ ਦੀਆਂ ਸੇਵਾਵਾਂ ਲੈ ਸਕਦੇ ਹਨ।’’ ਅਮਰਨਾਥ ਯਾਤਰਾ ਲਈ ਐਤਕੀਂਂ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ (CAPFs) ਦੀਆਂ 581 ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ।

Advertisement