ਨਿਠਾਰੀ ਕਾਂਡ: ਸੁਪਰੀਮ ਕੋਰਟ ਵੱਲੋਂ ਕੋਲੀ ਦੀ ਪਟੀਸ਼ਨ ’ਤੇ ਫ਼ੈਸਲਾ ਰਾਖਵਾਂ
ਸੁਪਰੀਮ ਕੋਰਟ ਨੇ ਅੱਜ ਨਿਠਾਰੀ ਕਤਲ ਕਾਂਡ ਦੇ ਮਾਮਲੇ ਵਿੱਚ ਦੋਸ਼ੀ ਸੁਰਿੰਦਰ ਕੋਲੀ ਵੱਲੋਂ ਦਾਇਰ ਉਸ ਦੀ ਪਟੀਸ਼ਨ (ਕਿਊਰੇਟਿਵ) ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ, ਜਿਸ ਵਿੱਚ ਉਸ ਨੇ ਉਸ ਨੂੰ ਦੋਸ਼ੀ ਠਹਿਰਾਉਣ ਤੇ ਮੌਤ ਦੀ ਸਜ਼ਾ ਦੇਣ ਦੇ ਫ਼ੈਸਲੇ...
Advertisement
ਸੁਪਰੀਮ ਕੋਰਟ ਨੇ ਅੱਜ ਨਿਠਾਰੀ ਕਤਲ ਕਾਂਡ ਦੇ ਮਾਮਲੇ ਵਿੱਚ ਦੋਸ਼ੀ ਸੁਰਿੰਦਰ ਕੋਲੀ ਵੱਲੋਂ ਦਾਇਰ ਉਸ ਦੀ ਪਟੀਸ਼ਨ (ਕਿਊਰੇਟਿਵ) ’ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ, ਜਿਸ ਵਿੱਚ ਉਸ ਨੇ ਉਸ ਨੂੰ ਦੋਸ਼ੀ ਠਹਿਰਾਉਣ ਤੇ ਮੌਤ ਦੀ ਸਜ਼ਾ ਦੇਣ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ। ਸਰਵਉੱਚ ਅਦਾਲਤ ਨੇ ਕਿਹਾ ਕਿ ਉਸ ਦੀ ਅਪੀਲ ਸਵੀਕਾਰ ਕਰਨ ਦੇ ਯੋਗ ਹੈ। ਇਸ ਹੱਤਿਆ ਕਾਂਡ ਦਾ ਖੁਲਾਸਾ 29 ਦਸੰਬਰ 2006 ਨੂੰ ਨੋਇਡਾ ਦੇ ਨਿਠਾਰੀ ਵਿੱਚ ਕਾਰੋਬਾਰੀ ਮਨਿੰਦਰ ਸਿੰਘ ਪੰਧੇਰ ਦੇ ਘਰ ਪਿਛਲੇ ਨਾਲੇ ’ਚੋਂ ਅੱਠ ਬੱਚਿਆਂ ਦੇ ਪਿੰਜਰ ਮਿਲਣ ਮਗਰੋਂ ਹੋਇਆ ਸੀ। ਅੱਜ ਚੀਫ਼ ਜਸਟਿਸ ਬੀ ਆਰ ਗਵਈ ਅਤੇ ਜਸਟਿਸ ਸੂਰਿਆ ਕਾਂਤ ਤੇ ਵਿਕਰਮ ਨਾਥ ਨੇ ਖੁੱਲ੍ਹੀ ਅਦਾਲਤ ਵਿੱਚ ਕੋਲੀ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ। ਦਰਅਸਲ, ਬਾਕੀ ਮਾਮਲਿਆਂ ਵਿੱਚ ਕੋਲੀ ਨੂੰ ਬਰੀ ਕੀਤੇ ਜਾਣ ਮਗਰੋਂ ਹੁਣ ਤਰਕਹੀਣ ਸਥਿਤੀ ਪੈਦਾ ਹੋ ਗਈ ਹੈ, ਜਿਸ ਮਗਰੋਂ ਅਦਾਲਤ ਨੇ ਟਿੱਪਣੀ ਕੀਤੀ ਕਿ ਇਹ ਅਪੀਲ ‘ਵਿਚਾਰ ਕਰਨ ਲਈ ਸਵੀਕਾਰ ਕਰਨ ਦੇ ਯੋਗ ਹੈ।’ ਜੇਕਰ ਕੋਲੀ ਦੀ ਇਹ ਪਟੀਸ਼ਨ ਵੀ ਸਵੀਕਾਰ ਕਰ ਲਈ ਜਾਂਦੀ ਹੈ ਤਾਂ ਉਹ ਆਜ਼ਾਦ ਹੋ ਜਾਵੇਗਾ ਕਿਉਂਕਿ ਉਹ ਨਿਠਾਰੀ ਕਾਂਡ ਨਾਲ ਜੁੜੇ ਬਾਕੀ ਮਾਮਲਿਆਂ ਵਿੱਚ ਪਹਿਲਾਂ ਹੀ ਬਰੀ ਹੋ ਚੁੱਕਾ ਹੈ।
Advertisement
Advertisement