ਨਿਠਾਰੀ ਕੇਸ: ਕੋਲੀ ਅਤੇ ਪੰਧੇਰ ਨੂੰ ਬਰੀ ਕਰਨ ਖ਼ਿਲਾਫ਼ ਦਾਇਰ 14 ਪਟੀਸ਼ਨਾਂ ਰੱਦ
ਸੀਬੀਆਈ ਤੇ 2006 ਦੇ ਨਿਠਾਰੀ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਵੱਡਾ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਅੱਜ ਜਾਂਚ ਏਜੰਸੀ ਅਤੇ ਕੁੱਝ ਪਰਿਵਾਰਕ ਮੈਂਬਰਾਂ ਦੀਆਂ ਉਨ੍ਹਾਂ 14 ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਵਿੱਚ ਇਸ ਹੱਤਿਆਕਾਂਡ ਵਿੱਚ ਸੁਰਿੰਦਰ ਕੋਹਲੀ ਤੇ ਮਨਿੰਦਰ...
Advertisement
ਸੀਬੀਆਈ ਤੇ 2006 ਦੇ ਨਿਠਾਰੀ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਵੱਡਾ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਅੱਜ ਜਾਂਚ ਏਜੰਸੀ ਅਤੇ ਕੁੱਝ ਪਰਿਵਾਰਕ ਮੈਂਬਰਾਂ ਦੀਆਂ ਉਨ੍ਹਾਂ 14 ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਵਿੱਚ ਇਸ ਹੱਤਿਆਕਾਂਡ ਵਿੱਚ ਸੁਰਿੰਦਰ ਕੋਹਲੀ ਤੇ ਮਨਿੰਦਰ ਸਿੰਘ ਪੰਧੇਰ ਨੂੰ ਬਰੀ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ। ਚੀਫ ਜਸਟਿਸ ਬੀਆਰ ਗਵਈ, ਜਸਟਿਸ ਸਤੀਸ਼ ਚੰਦਰ ਸ਼ਰਮਾ ਅਤੇ ਜਸਟਿਸ ਕੇ. ਵਿਨੋਦ ਚੰਦਰਨ ਦੀ ਬੈਂਚ ਨੇ ਕਿਹਾ ਕਿ ਕੋਲੀ ਤੇ ਪੰਧੇਰ ਨੂੰ ਬਰੀ ਕਰਨ ਦੇ ਅਲਾਹਾਬਾਦ ਹਾਈ ਕੋਰਟ ਦੇ ਫ਼ੈਸਲੇ ਵਿੱਚ ‘ਕੋਈ ਖ਼ਾਮੀ’ ਨਹੀਂ ਸੀ। ਇਨ੍ਹਾਂ ਵਿੱਚੋਂ 12 ਪਟੀਸ਼ਨਾਂ ਸੀਬੀਆਈ ਵੱਲੋਂ ਦਾਇਰ ਕੀਤੀਆਂ ਗਈਆਂ ਸਨ। ਕੌਮੀ ਰਾਜਧਾਨੀ ਨਾਲ ਲੱਗਦੇ ਨੋਇਡਾ ਦੇ ਨਿਠਾਰੀ ਵਿੱਚ 29 ਦਸੰਬਰ 2006 ਨੂੰ ਪੰਧੇਰ ਦੇ ਘਰ ਦੇ ਪਿੱਛੇ ਇੱਕ ਨਾਲੇ ਤੋਂ ਅੱਠ ਬੱਚਿਆਂ ਦੇ ਕੰਕਾਲ ਮਿਲਣ ਮਗਰੋਂ ਇਨ੍ਹਾਂ ਹੱਤਿਆਵਾਂ ਦਾ ਪਤਾ ਚੱਲਿਆ ਸੀ।
Advertisement
Advertisement