ਨੌਂ ਤਰ੍ਹਾਂ ਦੀਆਂ ਬਿਮਾਰੀਆਂ ਦਿਵਿਆਂਗਤਾ ਨਹੀਂ ਸੂਚੀ ’ਚ ਸ਼ਾਮਲ ਕਰਨ ਤੋਂ ਨਾਂਹ
ਸਰਕਾਰ ਦੀ ਉੱਚ-ਪੱਧਰੀ ਅੰਤਰ-ਵਿਭਾਗੀ ਕਮੇਟੀ ਨੇ ਦਿਵਿਆਂਗ ਵਿਅਕਤੀਆਂ ਦੇ ਅਧਿਕਾਰਾਂ (ਆਰ ਪੀ ਡਬਲਿਊ ਡੀ) ਐਕਟ ਤਹਿਤ ਦਿਵਿਆਂਗਤਾ ਸੂਚੀ ਵਿੱਚ ਦਮਾ, ਮਿਰਗੀ ਅਤੇ ਇੱਕ ਕੰਨ ਵਿੱਚ ਬੋਲ਼ਾਪਣ ਸਮੇਤ ਨੌਂ ਸਿਹਤ ਸਮੱਸਿਆਵਾਂ ਨਵੇਂ ਸਿਰੇ ਤੋਂ ਸ਼ਾਮਲ ਕਰਨ ਦੀਆਂ ਤਜਵੀਜ਼ਾਂ ਰੱਦ ਕਰ ਦਿੱਤੀਆਂ।...
Advertisement
ਸਰਕਾਰ ਦੀ ਉੱਚ-ਪੱਧਰੀ ਅੰਤਰ-ਵਿਭਾਗੀ ਕਮੇਟੀ ਨੇ ਦਿਵਿਆਂਗ ਵਿਅਕਤੀਆਂ ਦੇ ਅਧਿਕਾਰਾਂ (ਆਰ ਪੀ ਡਬਲਿਊ ਡੀ) ਐਕਟ ਤਹਿਤ ਦਿਵਿਆਂਗਤਾ ਸੂਚੀ ਵਿੱਚ ਦਮਾ, ਮਿਰਗੀ ਅਤੇ ਇੱਕ ਕੰਨ ਵਿੱਚ ਬੋਲ਼ਾਪਣ ਸਮੇਤ ਨੌਂ ਸਿਹਤ ਸਮੱਸਿਆਵਾਂ ਨਵੇਂ ਸਿਰੇ ਤੋਂ ਸ਼ਾਮਲ ਕਰਨ ਦੀਆਂ ਤਜਵੀਜ਼ਾਂ ਰੱਦ ਕਰ ਦਿੱਤੀਆਂ। ਚਮੜੀ ਰੋਗ, ਇੱਕ ਕੰਨ ਵਿੱਚ ਬੋਲ਼ਾਪਣ, ਮਿਰਗੀ, ਫੈਕਟਰ-13 ਦੀ ਘਾਟ (ਇਸਦੀ ਘਾਟ ਕਾਰਨ ਅਚਾਨਕ ਖੂਨ ਵਹਿਣਾ), ਚਮੜੀ ਰੋਗ, ਜਿਸ ਵਿੱਚ ਚਮੜੀ ਦੀ ਪਰਤ ਮੋਟੀ, ਸੁੱਕੀ, ਖੁਰਦਲੀ ਅਤੇ ਸਖ਼ਤ ਹੋ ਜਾਂਦੀ ਹੈ), ਦਮਾ, ਲੈਰਿਨਜੈਕਟੋਮੀ (ਗਲੇ ਦੀ ਨਸ ਹਟਾਉਣ ਦੀ ਸਥਿਤੀ), ਅਹਿਮ ਅੰਗ ਖ਼ਰਾਬ ਹੋਣ ਅਤੇ ਆਸਟੋਮੀ ਨੂੰ ਇਸ ਸੂਚੀ ਵਿੱਚ ਸ਼ਾਮਲ ਕਰਨ ਦੀ ਤਜਵੀਜ਼ ਰੱਖੀ ਗਈ ਸੀ। ਇਸ ਸਬੰਧੀ ਮੀਟਿੰਗ 20 ਅਗਸਤ ਨੂੰ ਹੋਈ ਸੀ। ਮੀਟਿੰਗ ਦੇ ਵੇਰਵਿਆਂ ਅਨੁਸਾਰ, ਇਸ ਵਿੱਚ ਹਿੱਤਧਾਰਕਾਂ ਤੋਂ ਪ੍ਰਾਪਤ ਸਿਫ਼ਾਰਸ਼ਾਂ ਦੀ ਸਮੀਖਿਆ ਕੀਤੀ ਗਈ।
Advertisement
Advertisement