ਨੇਪਾਲ ’ਚ ਨੌਂ ਪਰਬਤਾਰੋਹੀ ਬਰਫ਼ ਹੇਠ ਦਬੇ
ਨੇਪਾਲ ’ਚ ਬਰਫ਼ੀਲੇ ਤੂਫ਼ਾਨ ਕਾਰਨ ਦੋ ਸਥਾਨਕ ਗਾਈਡਾਂ ਸਣੇ ਘੱਟੋ-ਘੱਟ ਨੌਂ ਪਰਬਤਾਰੋਹੀਆਂ ਦੀ ਮੌਤ ਹੋ ਗਈ ਹੈ। ਡੀ ਐੱਸ ਪੀ ਗਿਆਨ ਕੁਮਾਰ ਮਹਾਤੋ ਨੇ ਦੱਸਿਆ ਕਿ ਸੋਮਵਾਰ ਸਵੇਰੇ ਦਸ ਵਜੇ ਦੇ ਕਰੀਬ ਗੌਰੀਸ਼ੰਕਰ ਦੇ ਪਹਾੜ ਯਾਲੁੰਗ ਰੀ ਜੋ ਕਰੀਬ 6,920...
Advertisement
ਨੇਪਾਲ ’ਚ ਬਰਫ਼ੀਲੇ ਤੂਫ਼ਾਨ ਕਾਰਨ ਦੋ ਸਥਾਨਕ ਗਾਈਡਾਂ ਸਣੇ ਘੱਟੋ-ਘੱਟ ਨੌਂ ਪਰਬਤਾਰੋਹੀਆਂ ਦੀ ਮੌਤ ਹੋ ਗਈ ਹੈ। ਡੀ ਐੱਸ ਪੀ ਗਿਆਨ ਕੁਮਾਰ ਮਹਾਤੋ ਨੇ ਦੱਸਿਆ ਕਿ ਸੋਮਵਾਰ ਸਵੇਰੇ ਦਸ ਵਜੇ ਦੇ ਕਰੀਬ ਗੌਰੀਸ਼ੰਕਰ ਦੇ ਪਹਾੜ ਯਾਲੁੰਗ ਰੀ ਜੋ ਕਰੀਬ 6,920 ਮੀਟਰ ਉਚਾਈ ’ਤੇ ਹੈ, ਦੀ ਚੋਟੀ ’ਤੇ ਚੜ੍ਹਦੇ ਹੋਏ, ਬਰਫ਼ੀਲਾ ਤੂਫਾਨ ਆਉਣ ਮਗਰੋਂ ਸੱਤ ਪਰਬਤਾਰੋਹੀ ਬਰਫ਼ ਹੇਠ ਦਬ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਰਬਤਾਰੋਹੀਆਂ ਦੀਆਂ ਲਾਸ਼ਾਂ ਨੂੰ ਕੱਢਣ ਲਈ ਉਪਰਾਲੇ ਜਾਰੀ ਹਨ। ਜਾਣਕਾਰੀ ਅਨੁਸਾਰ ਮ੍ਰਿਤਕ ਪਰਬਤਾਰੋਹੀਆਂ ਵਿੱਚ ਦੋ ਨੇਪਾਲੀ ਨਾਗਰਿਕ ਹਨ, ਦੋ ਇਤਾਲਵੀ ਹਨ ਜਿਨ੍ਹਾਂ ਦੀ ਪਛਾਣ ਪਾਓਲੋ ਕੋਕੋ ਅਤੇ ਮਾਰਕੋ ਡੀ ਮਾਰਸੇਲੋ ਵਜੋਂ ਹੋਈ ਹੈ, ਇੱਕ ਕੈਨੇਡੀਅਨ, ਇੱਕ ਫਰਾਂਸੀਸੀ ਤੇ ਇੱਕ ਜਰਮਨ ਨਾਗਰਿਕ ਹੈ।
Advertisement
Advertisement
