ਨਰਸ ਨਿਮਿਸ਼ਾ ਪ੍ਰਿਆ ਮਾਮਲਾ: ਭਾਰਤ ਵੱਲੋਂ ਯਮਨ ਅਧਿਕਾਰੀਆਂ ਨਾਲ ਰਾਬਤਾ
ਮਾਮਲੇ ਦੇ ਸਾਰਥਕ ਹੱਲ ਲਈ ਹਰ ਸੰਭਵ ਕੋਸ਼ਿਸ਼: ਵਿਦੇਸ਼ ਮੰਤਰਾਲਾ
Advertisement
ਭਾਰਤ ਨੇ ਕਿਹਾ ਕਿ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ’ਚ ਮਾਮਲੇ ਹੱਲ ਲੱਭਣ ਲਈ ਯਮਨ ਦੇ ਅਧਿਕਾਰੀਆਂ ਤੇ ਹੋਰ ਦੇੇਸ਼ਾਂ ਦੇ ਸੰਪਰਕ ਵਿੱਚ ਹੈ। ਪ੍ਰਿਆ ਨੂੰ 16 ਜੁਲਾਈ ਨੁੂੰ ਫ਼ਾਂਸੀ ਹੋਣੀ ਸੀ ਜੋ ਮੁਲਤਵੀ ਕਰ ਦਿੱਤੀ ਗਈ ਹੈ।
ਦਰਅਸਲ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਕੇਰਲਾ ਦੇ ਪਲਕੱੜ ਜ਼ਿਲ੍ਹੇ ਦੇ ਕੋਲੇਨਗੋੜ ਤੋਂ ਤਾਅਲੁਕ ਰੱਖਦੀ ਹੈ ਅਤੇ ਉਸ ਨੂੰ ਸਾਲ 2017 ਵਿੱਚ ਯਮਨ ਦੇ ਨਾਗਰਿਕ ਦੇ ਕਤਲ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ ਸੀ।
Advertisement
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਬੇਹੱਦ ਸੰਜੀਦਾ ਮਾਮਲਾ ਹੈ ਤੇ ਭਾਰਤ ਸਰਕਾਰ ਲਗਾਤਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪਰਿਵਾਰ ਨੁੂੰ ਕਾਨੁੂੰਨੀ ਸਹਾਇਤਾ ਦੇਣ ਲਈ ਵਕੀਲ ਵੀ ਨਿਯੁਕਤ ਕੀਤਾ ਹੈ।
ਉਨ੍ਹਾਂ ਕਿਹਾ, ‘‘ਇਸ ਮਾਮਲੇ ਸਬੰਧੀ ਅਸੀਂ ਪਰਿਵਾਰ ਤੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿੱਚ ਹਾਂ। ਪ੍ਰਿਆ ਦੇ ਪਰਿਵਾਰ ਤੇ ਦੂਜੀ ਧਿਰ ਦਰਮਿਆਨਾ ਕੋਈ ਸਮਝੌਤਾ ਹੋ ਸਕੇ, ਇਸ ਲਈ ਵੀ ਯਤਨ ਜਾਰੀ ਹਨ।’’
ਜੈਸਵਾਲ ਨੇ ਕਿਹਾ, ‘‘ਅਸੀਂ ਇਸ ਮਾਮਲੇ ਨੁੁੂੰ ਨੇੜਿਓਂ ਵਾਚ ਰਹੇ ਹਾਂ। ਅਸੀਂ ਕੁਝ ਦੋਸਤਾਨਾ ਸਰਕਾਰਾਂ ਦੇ ਸੰਪਰਕ ’ਚ ਹਾਂ।’’
Advertisement