ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ’ਚ ਪੂਰੀ ਸਰਗਰਮੀ ਨਾਲ ਅਤਿਵਾਦੀ ਗਰੋਹ ਬਣਾਉਣ, ਫੰਡ ਇਕੱਠਾ ਕਰਨ ਤੇ ਹੱਤਿਆਵਾਂ ਕਰਨ ਦੀ ਤਿਆਰੀ ਕਰ ਰਿਹਾ ਸੀ ਨਿੱਝਰ: ਐੱਨਆਈਏ

ਨਵੀਂ ਦਿੱਲੀ, 19 ਸਤੰਬਰ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਦਾ ਮੁਖੀ ਹਰਦੀਪ ਸਿੰਘ ਨਿੱਝਰ ਪੰਜਾਬ ’ਚ ਨੌਜਵਾਨਾਂ ਨੂੰ ਲੁਭਾਉਣ ਅਤੇ ਅਤਿਵਾਦੀ ਗਰੋਹ ਬਣਾ ਕੇ ਫੰਡ ਇਕੱਠਾ ਕਰਨ ਅਤੇ ਵਪਾਰੀਆਂ ਅਤੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਿਹਾ...
Advertisement

ਨਵੀਂ ਦਿੱਲੀ, 19 ਸਤੰਬਰ

ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਖਾਲਿਸਤਾਨ ਟਾਈਗਰ ਫੋਰਸ (ਕੇਟੀਐੱਫ) ਦਾ ਮੁਖੀ ਹਰਦੀਪ ਸਿੰਘ ਨਿੱਝਰ ਪੰਜਾਬ ’ਚ ਨੌਜਵਾਨਾਂ ਨੂੰ ਲੁਭਾਉਣ ਅਤੇ ਅਤਿਵਾਦੀ ਗਰੋਹ ਬਣਾ ਕੇ ਫੰਡ ਇਕੱਠਾ ਕਰਨ ਅਤੇ ਵਪਾਰੀਆਂ ਅਤੇ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਉਸ ਨੂੰ 2020 ਵਿੱਚ ਅਤਿਵਾਦੀ ਐਲਾਨਿਆ ਗਿਆ ਸੀ। ਉਸ ਨੇ ਖਾਲਿਸਤਾਨੀ ਰਾਇਸ਼ੁਮਾਰੀ ਕਰਵਾਈ ਸੀ। ਕੌਮੀ ਜਾਂਚ ਏਜੰਸੀ (ਐੱਨਆਈਏ) ਅਤੇ ਸਪੈਸ਼ਲ ਸੈੱਲ ਨੇ ਕੁਝ ਚਾਰਜਸ਼ੀਟਾਂ ਵਿੱਚ ਉਸ ਦਾ ਜ਼ਿਕਰ ਕੀਤਾ ਹੈ ਜੋ ਉਨ੍ਹਾਂ ਨੇ ਹਾਲ ਹੀ ਵਿੱਚ ਵੱਖ-ਵੱਖ ਅਦਾਲਤਾਂ ਵਿੱਚ ਦਾਇਰ ਕੀਤੀਆਂ ਹਨ। ਐਨਆਈਏ ਨੇ ਆਪਣੀ ਚਾਰਜਸ਼ੀਟ ਵਿੱਚ ਦੋਸ਼ ਲਾਇਆ ਹੈ ਕਿ ਉਹ ਪੰਜਾਬ ਵਿੱਚ ਟਾਰਗੇਟ ਕਿਲਿੰਗ ਲਈ ਅਤਿਵਾਦੀ ਸਮੂਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਸਪੈਸ਼ਲ ਸੈੱਲ ਦੀ ਚਾਰਜਸ਼ੀਟ ਵਿੱਚ ਖੁਲਾਸਾ ਹੋਇਆ ਹੈ ਕਿ ਨਿੱਝਰ ਨੀਰਜ ਬਵਾਨਾ ਗਰੋਹ ਦੇ ਮੈਂਬਰਾਂ ਦੇ ਸੰਪਰਕ ਵਿੱਚ ਸੀ। ਸਪੈਸ਼ਲ ਸੈੱਲ ਅਤੇ ਐੱਨਆਈਏ ਦੋਵਾਂ ਨੇ ਆਪਣੀ ਚਾਰਜਸ਼ੀਟ ਵਿੱਚ ਜ਼ਿਕਰ ਕੀਤਾ ਹੈ ਕਿ ਨਿੱਝਰ ਨੀਰਜ ਬਵਾਨਾ ਗੈਂਗ ਸਮੇਤ ਭਾਰਤੀ ਗੈਂਗਸਟਰਾਂ ਦੀ ਮਦਦ ਕਰ ਰਿਹਾ ਸੀ।

Advertisement

Advertisement
Show comments