ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Nightclub fire: ਗੋਆ ਪੁਲੀਸ ਨੂੰ ਅਜੈ ਗੁਪਤਾ ਦਾ 36 ਘੰਟਿਆਂ ਦਾ ਟਰਾਂਜ਼ਿਟ ਰਿਮਾਂਡ ਮਿਲਿਆ

ਦਿੱਲੀ ਦੀ ਅਦਾਲਤ ਨੇ ਬੁੱਧਵਾਰ ਨੂੰ ਗੋਆ ਪੁਲੀਸ ਨੂੰ ਅਜੈ ਗੁਪਤਾ ਦਾ 36 ਘੰਟੇ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਹੈ। ਗੁਪਤਾ ਬਿਰਚ ਬਾਏ ਰੋਮੀਓ ਲੇਨ ਨਾਈਟ ਕਲੱਬ ਦੇ ਚਾਰ ਮਾਲਕਾਂ ਵਿੱਚੋਂ ਇੱਕ ਹੈ। ਇਸ ਕਲੱਬ ਵਿਚ 6 ਦਸੰਬਰ ਨੂੰ ਅੱਗ...
Advertisement

ਦਿੱਲੀ ਦੀ ਅਦਾਲਤ ਨੇ ਬੁੱਧਵਾਰ ਨੂੰ ਗੋਆ ਪੁਲੀਸ ਨੂੰ ਅਜੈ ਗੁਪਤਾ ਦਾ 36 ਘੰਟੇ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਹੈ। ਗੁਪਤਾ ਬਿਰਚ ਬਾਏ ਰੋਮੀਓ ਲੇਨ ਨਾਈਟ ਕਲੱਬ ਦੇ ਚਾਰ ਮਾਲਕਾਂ ਵਿੱਚੋਂ ਇੱਕ ਹੈ। ਇਸ ਕਲੱਬ ਵਿਚ 6 ਦਸੰਬਰ ਨੂੰ ਅੱਗ ਲੱਗਣ ਕਰ ਕੇ 25 ਲੋਕਾਂ ਦੀ ਮੌਤ ਹੋ ਗਈ ਸੀ। ਗੁਪਤਾ ਨੂੰ ਇਸ ਘਟਨਾ ਦੇ ਸਬੰਧ ਵਿੱਚ ਪੁੱਛਗਿੱਛ ਲਈ ਗੋਆ ਪੁਲੀਸ ਵੱਲੋਂ ਦਿੱਲੀ ਵਿੱਚ ਹਿਰਾਸਤ ’ਚ ਲਿਆ ਗਿਆ ਸੀ।

ਗੋਆ ਪੁਲੀਸ ਨੇ ਉਸ ਨੂੰ ਵਧੀਕ ਚੀਫ ਜੁਡੀਸ਼ਲ ਮੈਜਿਸਟਰੇਟ ਵਿਨੋਦ ਜੋਸ਼ੀ ਦੇ ਸਾਹਮਣੇ ਪੇਸ਼ ਕਰਕੇ ਟਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ। ਇੰਡੀਗੋ ਨੂੰ ਦਰਪੇਸ਼ ਸੰਕਟ ਕਰਕੇ ਹਵਾਈ ਯਾਤਰਾ ਵਿਚ ਪਏ ਅੜਿੱਕੇ ਦੇ ਮੱਦੇਨਜ਼ਰ ਅਦਾਲਤ ਨੇ ਗੋਆ ਪੁਲੀਸ ਨੂੰ ਗੁਪਤਾ ਦਾ 36 ਘੰਟੇ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ। ਜੱਜ ਨੇ ਨਿਰਦੇਸ਼ ਦਿੱਤਾ ਕਿ ਗੁਪਤਾ ਦੀ ਰੀੜ੍ਹ ਦੀ ਹੱਡੀ ਦੀ ਸੱਟ ਅਤੇ ਹੋਰ ਡਾਕਟਰੀ ਮੁੱਦਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਅਤੇ ਹਿਰਾਸਤ ਦੌਰਾਨ ਸਮੇਂ ਸਿਰ ਦਵਾਈ ਯਕੀਨੀ ਬਣਾਈ ਜਾਵੇ।

Advertisement

ਇਹ ਵੀ ਪੜ੍ਹੋ: ਗੋਆ ਨਾਈਟ ਕਲੱਬ ਮਾਮਲਾ: ‘ਮੈਂ ਸਿਰਫ਼ ਇੱਕ ਪਾਰਟਨਰ ਹਾਂ’: ਅਜੈ ਗੁਪਤਾ

ਇਸ ਤੋਂ ਪਹਿਲਾਂ ਗੋਆ ਪੁਲੀਸ ਦੀ ਇੱਕ ਟੀਮ ਨੇ ਗੁਪਤਾ ਨੂੰ ਉਸ ਦੀ ਦਿੱਲੀ ਸਥਿਤ ਰਿਹਾਇਸ਼ ਵਿਚ ਲੱਭਣ ’ਚ ਨਾਕਾਮ ਰਹਿਣ ਮਗਰੋਂ ਉਸ ਖਿਲਾਫ਼ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਸੀ। ਗੋਆ ਦੇ ਅਰਪੋਰਾ ਸਥਿਤ ਨਾਈਟ ਕਲੱਬ ਦੇ ਦੋ ਮੁੱਖ ਮਾਲਕਾਂ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਦੇ, 6 ਦਸੰਬਰ ਦੀ ਰਾਤ ਨੂੰ ਵਾਪਰੀ ਇਸ ਦੁਖਾਂਤ ਤੋਂ ਬਾਅਦ ਥਾਈਲੈਂਡ ਦੇ ਫੁਕੇਟ ਭੱਜਣ ਦਾ ਸ਼ੱਕ ਹੈ। ਉਨ੍ਹਾਂ ਵਿਰੁੱਧ ਇੰਟਰਪੋਲ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਪੁਲੀਸ ਮੁਤਾਬਕ ਨਾਈਟ ਕਲੱਬ ਦੇ ਇੱਕ ਹੋਰ ਮਾਲਕ ਸੁਰਿੰਦਰ ਕੁਮਾਰ ਖੋਸਲਾ, ਜੋ ਕਿ ਇੱਕ ਬ੍ਰਿਟਿਸ਼ ਨਾਗਰਿਕ ਹੈ, ਵਿਰੁੱਧ ਵੀ LOC ਜਾਰੀ ਕੀਤੀ ਗਈ ਸੀ।

ਪੁਲੀਸ ਨੇ ਹੁਣ ਤੱਕ ਇਸ ਮਾਮਲੇ ਵਿਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਨਾਈਟ ਕਲੱਬ ਦੇ ਮੁੱਖ ਜਨਰਲ ਮੈਨੇਜਰ, ਰਾਜੀਵ ਮੋਡਕ, ਜਨਰਲ ਮੈਨੇਜਰ ਵਿਵੇਕ ਸਿੰਘ, ਬਾਰ ਮੈਨੇਜਰ ਰਾਜੀਵ ਸਿੰਘਾਨੀਆ, ਗੇਟ ਮੈਨੇਜਰ ਰਿਆਂਸ਼ੂ ਠਾਕੁਰ ਅਤੇ ਕਰਮਚਾਰੀ ਭਰਤ ਕੋਹਲੀ ਸ਼ਾਮਲ ਹਨ। 6 ਦਸੰਬਰ ਦੀ ਅੱਧੀ ਰਾਤ ਨੂੰ ਉੱਤਰੀ ਗੋਆ ਦੇ ਅਰਪੋਰਾ ਵਿਚ ਬਿਰਚ ਬਾਏ ਰੋਮੀਓ ਲੇਨ ਨਾਈਟ ਕਲੱਬ ਵਿੱਚ ਅੱਗ ਲੱਗਣ ਕਾਰਨ 25 ਵਿਅਕਤੀਆਂ ਦੀ ਮੌਤ ਹੋ ਗਈ ਸੀ।

Advertisement
Tags :
#ArporaFire#GoaNightclubFire#IndiGoFlightDisruptions#TransitRemandAjayGuptaArrestBirchNightclubGoaFireIncidentGoaPoliceInvestigationNightclubOwnersRomeoLaneFireਅਜੈ ਗੁਪਤਾ ਗ੍ਰਿਫਤਾਰਗੋਆ ਅੱਗ ਹਾਦਸਾਗੋਆ ਨਾਈਟਕਲੱਬ ਫਾਇਰਗੋਆ ਪੁਲੀਸ ਜਾਂਚਟਰਾਂਜ਼ਿਟ ਰਿਮਾਂਡਰੋਮੀਓ ਲੇਨ ਫਾਇਰ
Show comments