ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

NIA: ਐੱਨਆਈਏ ਵੱਲੋਂ ਜੰਮੂ ਤੇ ਹੋਰ ਥਾਵਾਂ ’ਤੇ ਛਾਪੇ

ਸੀਆਰਪੀਐਫ ਤੇ ਪੁਲੀਸ ਦੇ ਸਹਿਯੋਗ ਨਾਲ ਕਾਰਵਾਈ ਆਰੰਭੀ
Advertisement

ਜੰਮੂ, 21 ਨਵੰਬਰ

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਰਿਆਸੀ, ਊਧਮਪੁਰ ਅਤੇ ਰਾਮਬਨ ਸਣੇ ਜੰਮੂੂੁ ਖੇਤਰ ਵਿੱਚ ਕਈ ਥਾਈਂ ਛਾਪੇ ਮਾਰੇ। ਸੂਤਰਾਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਪਾਕਿਸਤਾਨੀ ਅਤਿਵਾਦੀਆਂ ਦੀ ਘੁਸਪੈਠ ਮਗਰੋਂ ਤਲਾਸ਼ੀ ਲਈ ਜਾ ਰਹੀ ਹੈ। ਐਨਆਈਏ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੇ ਨੌਂ ਥਾਈਂ ਛਾਪੇ ਮਾਰੇ। ਇਸ ਛਾਪੇ ਪੁਲੀਸ ਅਤੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐਫ) ਦੀ ਮਦਦ ਨਾਲ ਮਾਰੇ ਗਏ। ਇਹ ਪਤਾ ਲੱਗਿਆ ਹੈ ਕਿ ਇਨ੍ਹਾਂ ਖੇਤਰਾਂ ਵਿਚ ਵੱਡੀ ਗਿਣਤੀ ਵਿਚ ਦਹਿਸ਼ਤਗਰਦਾਂ ਨੇ ਘੁਸਪੈਠ ਕੀਤੀ ਸੀ ਜਿਸ ਤੋਂ ਬਾਅਦ ਕੇਂਦਰੀ ਏਜੰਸੀ ਨੇ ਦਹਿਸ਼ਤਗਰਦਾਂ ਨਾਲ ਸਬੰਧਤ ਕਈ ਥਾਵਾਂ ’ਤੇ ਅੱਜ ਛਾਪੇ ਮਾਰੇ।

Advertisement

 

Advertisement
Show comments