ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਨਆਈਏ ਨੇ ਜੰਮੂ ਵਿੱਚ ਛੇ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ

ਨਵੀਂ ਦਿੱਲੀ, 11 ਮਈ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਜੰਮੂ ਕਸ਼ਮੀਰ ਵਿੱਚ ਅਤਿਵਾਦ ਫੈਲਾਉਣ ਦੀ ਪਾਕਿਸਤਾਨ ਦੇ ਸਮਰਥਨ ਵਾਲੀ ਸਾਜ਼ਿਸ਼ ਦੇ ਮਾਮਲੇ ਵਿੱਚ ਜੰਮੂ ’ਚ ਛੇ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਇਹ ਜਾਣਕਾਰੀ ਇਕ ਅਧਿਕਾਰਤ ਬਿਆਨ ਰਾਹੀਂ ਦਿੱਤੀ ਗਈ।...
Advertisement

ਨਵੀਂ ਦਿੱਲੀ, 11 ਮਈ

ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਜੰਮੂ ਕਸ਼ਮੀਰ ਵਿੱਚ ਅਤਿਵਾਦ ਫੈਲਾਉਣ ਦੀ ਪਾਕਿਸਤਾਨ ਦੇ ਸਮਰਥਨ ਵਾਲੀ ਸਾਜ਼ਿਸ਼ ਦੇ ਮਾਮਲੇ ਵਿੱਚ ਜੰਮੂ ’ਚ ਛੇ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਇਹ ਜਾਣਕਾਰੀ ਇਕ ਅਧਿਕਾਰਤ ਬਿਆਨ ਰਾਹੀਂ ਦਿੱਤੀ ਗਈ। ਬਿਆਨ ਵਿੱਚ ਕਿਹਾ ਗਿਆ ਕਿ ਜੰਮੂ ਕਸ਼ਮੀਰ ਵਿੱਚ ‘ਸਟਿਕੀ’ ਬੰਬ, ਬਾਰੂਦੀ ਸੁਰੰਗ ਅਤੇ ਛੋਟੇ ਹਥਿਆਰਾਂ ਆਦਿ ਦੇ ਨਾਲ ਹਿੰਸਕ ਹਮਲੇ ਕਰਨ ਵਾਸਤੇ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀਆਂ ਅਤੇ ਉਨ੍ਹਾਂ ਨਾਲ ਸਬੰਧਤ ਸ਼ਾਖਾਵਾਂ ਵੱਲੋਂ ਸਾਜ਼ਿਸ ਰਚੇ ਜਾਣ ਨਾਲ ਸਬੰਧਤ ਇਕ ਮਾਮਲੇ ਵਿੱਚ ਐੱਨਆਈਏ ਦੀਆਂ ਕਈ ਟੀਮਾਂ ਵੱਲੋਂ ਖੇਤਰ ਦੇ ਡੋਡਾ, ਰਾਮਬਨ ਅਤੇ ਕਿਸ਼ਤਵਾੜ ਜ਼ਿਲ੍ਹਿਆਂ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ। ਬਿਆਨ ਵਿੱਚ ਗਿਆ ਹੈ ਕਿ ਤਲਾਸ਼ੀ ਵਿੱਚ ‘ਹਾਈਬ੍ਰਿਡ’ ਅਤਿਵਾਦੀਆਂ, ਆਮ ਜਨਤਾ ਵਿਚਾਲੇ ਰਹਿਣ ਵਾਲੇ ਅਤਿਵਾਦੀਆਂ ਦੇ ਸਹਿਯੋਗੀਆਂ, ਅਤਿਵਾਦੀ ਜਥੇਬੰਦੀਆਂ ਦੀਆਂ ਨਵੀਆਂ ਗਠਿਤ ਕੀਤੀਆਂ ਗਈਆਂ ਸ਼ਾਖਾਵਾਂ ਦੇ ਮੈਂਬਰਾਂ ਅਤੇ ਸਹਿਯੋਗੀਆਂ, ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀਆਂ ਨਾਲ ਜੁੜੇ ਉਨ੍ਹਾਂ ਦੇ ਸਮਰਥਕਾਂ ਨਾਲ ਸਬੰਧਤ ਕਈ ਟਿਕਾਣਿਆਂ ਤੋਂ ਡਿਜੀਟਲ ਉਪਕਰਨਾਂ, ਦਸਤਾਵੇਜ਼ਾਂ ਆਦਿ ਸਣੇ ਕਈ ਤਰ੍ਹਾਂ ਦੀ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ ਹੈ।

Advertisement

ਐੱਨਆਈਏ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਅਤਿਵਾਦੀ ਸੰਗਠਨਾਂ ਵਿੱਚ ਲਸ਼ਕਰ-ਏ-ਤਇਬਾ (ਐੱਲਈਟੀ), ਜੈਸ਼-ਏ-ਮੁਹੰਮਦ (ਜੇਈਐੱਮ), ਹਿਜ਼ਬੁਲ ਮੁਜਾਹਿਦੀਨ (ਐੱਚ.ਐੱਮ.), ਅਲ-ਬਦਰ, ਅਲ-ਕਾਇਦਾ ਆਦਿ ਸ਼ਾਮਲ ਹਨ। -ਪੀਟੀਆਈ

Advertisement