New SEBI chairman ਮਾਲੀਆ ਸਕੱਤਰ ਤੁਹਿਨ ਕਾਂਤ ਪਾਂਡੇ ਸੇਬੀ ਦੇ ਨਵੇਂ ਚੇਅਰਮੈਨ ਨਿਯੁਕਤ
ਮਾਧਵੀ ਪੁਰੀ ਬੁੱਚ ਦੀ ਥਾਂ ਲੈਣਗੇ ਪਾਂਡੇ, ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਦਿੱਤੀ ਮਨਜ਼ੂਰੀ
Advertisement
ਨਵੀਂ ਦਿੱਲੀ, 27 ਫਰਵਰੀ
New SEBI chairman ਸਰਕਾਰ ਨੇ ਵਿੱਤ ਤੇ ਮਾਲੀਆ ਸਕੱਤਰ ਤੁਹਿਨ ਕਾਂਤ ਪਾਂਡੇ (Tuhin Kanta Pandey) ਨੂੰ ਮਾਰਕੀਟ ਰੈਗੂਲੇਟਰ ਸੇਬੀ (ਭਾਰਤੀ ਸਕਿਓਰਿਟੀਜ਼ ਤੇ ਐਕਸਚੇਂਜ ਬੋਰਡ) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਉਹ ਮਾਧਵੀ ਪੁਰੀ ਬੁਚ ਦੀ ਥਾਂ ਲੈਣਗੇ, ਜਿਨ੍ਹਾਂ ਦਾ ਤਿੰਨ ਸਾਲ ਦਾ ਕਾਰਜਕਾਲ ਅੱਜ (28 ਫਰਵਰੀ ਨੂੰ) ਖ਼ਤਮ ਹੋ ਰਿਹਾ ਹੈ।
Advertisement
ਸਰਕਾਰ ਵੱਲੋਂ ਦੇਰ ਰਾਤ ਜਾਰੀ ਹੁਕਮਾਂ ਮੁਤਾਬਕ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ 1987 ਬੈਚ ਦੇ ਆਈਏਐੱਸ ਅਧਿਕਾਰੀ ਪਾਂਡੇ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਾਂਡੇ ਇਸ ਵੇਲੇ ਵਿੱਤ ਤੇ ਮਾਲੀਆ ਵਿਭਾਗਾਂ ਵਿਚ ਸਕੱਤਰ ਦੇ ਅਹੁਦੇ ’ਤੇ ਸੇਵਾਵਾਂ ਨਿਭਾ ਰਹੇ ਸਨ। ਪਾਂਡੇ ਦੀ ਨਿਯੁਕਤੀ ਅਹੁਦੇ ਦਾ ਚਾਰਜ ਲੈਣ ਵਾਲੇ ਦਿਨ ਤੋਂ ਤਿੰਨ ਸਾਲਾਂ ਲਈ ਹੋਵੇਗੀ। -ਪੀਟੀਆਈ
Advertisement